ਹੈਦਰਾਬਾਦ: ਦੁਨੀਆ ਦੀ ਸਭ ਤੋਂ ਮਸ਼ਹੂਰ ਟੀ-20 ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਟੀ-20 ਲੀਗ ਦਾ ਆਗਾਜ਼ 19 ਸਤੰਬਰ ਨੂੰ ਯੂਏਈ ਵਿੱਚ ਹੋਵੇਗਾ। ਜਦਕਿ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ।
19 ਸਤੰਬਰ ਨੂੰ ਯੂਏਈ ਵਿੱਚ ਹੋਵਗੇ IPL 2020 - ਯੂਏਈ ਵਿੱਚ ਹੋਵਗੇ ਆਈਪੀਐਲ
ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਇਸ ਆਈਪੀਐਲ 2020 ਦਾ ਆਗਾਜ਼ ਇਸ ਸਾਲ 19 ਸਤੰਬਰ ਨੂੰ ਯੂਏਈ ਵਿੱਚ ਹੋਵੇਗਾ ਤੇ ਇਸ ਦਾ ਆਖ਼ਰੀ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਆਈਪੀਐਲ 29 ਮਾਰਚ ਨੂੰ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਇਸ ਨੂੰ ਮੁੱਲਤਵੀ ਕਰ ਦਿੱਤਾ ਗਿਆ ਸੀ। ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜਰ ਆਈਪੀਐਲ ਨੂੰ ਯੂਏਈ ਵਿੱਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਆਈਪੀਐਲ ਗਵਰਨਿੰਗ ਕੌਂਸਲ ਦੀ ਅਗਲੇ ਹਫਤੇ ਬੈਠਕ ਹੋਵੇਗੀ ਜਿਸ ਵਿੱਚ ਆਈਪੀਐਲ ਦੇ ਕਾਰਜਕਾਲ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕ੍ਰਿਕਟ ਬੋਰਡ ਆਫ ਇੰਡੀਆ (ਬੀਸੀਸੀਆਈ) ਨੇ ਵੀ ਪੂਰੀ ਯੋਜਨਾ ਫਰੈਂਚਾਇਜ਼ੀ ਨੂੰ ਦੱਸੀ ਹੈ। ਇਸ ਸਾਲ ਟੀ -20 ਵਿਸ਼ਵ ਕੱਪ ਅਕਤੂਬਰ-ਨਵੰਬਰ ਵਿੱਚ ਖੇਡਿਆ ਜਾਣਾ ਸੀ ਜਦੋਂ ਕਿ ਏਸ਼ੀਆ ਕੱਪ ਸਤੰਬਰ ਵਿੱਚ ਹੋਣਾ ਸੀ।