ਹੈਦਰਾਬਾਦ : ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਨੀਲਾਮੀ ਜਦੋਂ ਵੀ ਹੁੰਦੀ ਹੈ ਤਾਂ ਕ੍ਰਿਕਟ ਜਗਤ ਦੇ ਵੱਡੇ ਨਾਂਅ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਵੀ ਆਸਟ੍ਰੇਲੀਆ ਦੇ ਪੈਟ ਕਮਿੰਸ, ਗਲੈਨ ਮੈਕਸਵੈਲ ਤੋਂ ਇਲਾਵਾ ਕਈ ਵਿਦੇਸ਼ੀ ਖਿਡਾਰੀ ਨੀਲਾਮੀ ਤੋਂ ਬਾਅਦ ਸੁਰੱਖਿਆਂ ਵਿੱਚ ਹਨ। ਇੱਕ ਪਾਸੇ ਫ੍ਰੈਂਚਾਇਜ਼ੀਆਂ ਨੇ ਜਿੱਥੇ ਵਿਦੇਸ਼ੀ ਖਿਡਾਰੀਆਂ ਲਈ ਪੈਸੇ ਖਰਚਣ ਵਿੱਚ ਘਾਟ ਨਹੀਂ ਕੀਤੀ ਤਾਂ ਉੱਥੇ ਹੀ ਭਾਰਤ ਦੇ ਨੌਜਵਾਨ ਵੀ ਨਜ਼ਰ ਅੰਦਾਜ਼ ਨਹੀਂ ਕੀਤੇ ਗਏ।
ਸਾਰੇ ਫ੍ਰੈਂਚਾਇਜ਼ੀਆਂ ਨੇ 140 ਕਰੋੜ ਖਰਚ ਕਰ ਕੇ 62 ਖਿਡਾਰੀਆਂ ਨੂੰ ਹੀ ਖ਼ਰੀਦਿਆ ਇੰਨ੍ਹਾਂ ਵਿੱਚ 29 ਵਿਦੇਸ਼ੀ ਖਿਡਾਰੀ ਰਹਨ। ਕਿੰਗਜ਼ ਇਲੈਵਨ ਪੰਜਾਬ ਨੇ 5 ਆਲ-ਰਾਉਂਡਰਾਂ ਸਮੇਤ 9 ਖਿਡਾਰੀਆਂ ਨੂੰ ਖ਼ਰੀਦਿਆ।
ਪੰਜਾਬ ਨੇ ਸਭ ਤੋਂ ਜ਼ਿਆਦਾ ਬੋਲੀ ਆਸਟ੍ਰੇਲੀਆ ਦੇ ਗਲੈਨ ਮੈਕਸਵੈਲ ਉੱਤੇ ਲਾਈ। ਮੈਕਸਵੈੱਲ ਇਸ ਨਿਲਾਮੀ ਦੇ ਦੂਸਰੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਪੰਜਾਬ ਨੇ ਹਰਫ਼ਨਮੌਲਾ ਖਿਡਾਰੀ ਮੈਕਸਵੈਲ ਲਈ ਖ਼ੂਬ ਜੱਦੋਜਹਿਦ ਕੀਤੀ। ਅੰਤ ਮੈਕਸਵੈਲ ਨੂੰ ਪੰਜਾਬ ਨੇ 10.75 ਕਰੋੜ ਰੁਪਏ ਵਿੱਚ ਆਪਣੇ ਨਾਂਅ ਕੀਤਾ। ਮੈਕਸਵੈਲ 2 ਕਰੋੜ ਦੇ ਅਧਾਰ ਕੀਮਤ ਦੇ ਨਾਲ ਆਏ।
ਕਾਟਰੇਲ-ਜੋਰਡਨ ਨੂੰ ਵੀ ਪੰਜਾਬ ਨੇ ਖਰੀਦਿਆ
ਆਪਣੇ ਫ਼ੌਜੀਆਂ ਵਾਲੇ ਸੈਲਿਉਟ ਲਈ ਮਸ਼ਹੂਰ ਵੈਸਟ ਇੰਡੀਜ਼ ਦੇ ਸ਼ੇਲਡਨ ਕਾਟਰੇਲ ਆਈਪੀਐੱਲ ਵਿੱਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਪਹਿਲੀ ਵਾਰ ਖੇਡਣਗੇ, ਖੱਬੇ ਹੱਥ ਦੇ ਇਸ ਗੇਂਦਬਾਜ਼ ਲਈ ਪੰਜਾਬ ਨੇ ਵੀਰਵਾਰ ਨੂੰ ਹੋਈ ਨੀਲਾਮੀ ਵਿੱਚ 8.50 ਕਰੋੜ ਰੁਪਏ ਖਰਚ ਕੀਤੇ ਹਨ। ਪੰਜਾਬ ਤੋਂ ਇਲਾਵਾ ਦਿੱਲੀ ਕੈਪਿਟਲਜ਼ ਵੀ ਉਨ੍ਹਾਂ ਲਈ ਬੋਲੀ ਲਾ ਰਹੀ ਸੀ, ਪਰ ਪੰਜਾਬ ਨੇ ਬਾਜੀ ਮਾਰ ਲਈ। ਉੱਥੇ ਜੋਰਡਨ ਵੀ ਇਸ ਸਾਲ ਪੰਜਾਬ ਵੱਲੋਂ ਖੇਡਦੇ ਹੋਏ ਨਜ਼ਰ ਆਉਂਣਗੇ। ਉਨ੍ਹਾਂ ਪੰਜਾਬ ਨੇ 3 ਕਰੋੜ ਰੁਪਏ ਵਿੱਚ ਖਰੀਦਿਆ।
ਕਈ ਨੌਜਵਾਨ ਖਿਡਾਰੀਆਂ ਉੱਤੇ ਵੀ ਲਾਇਆ ਦਾਅ
ਪੰਜਾਬ ਨੇ ਨੀਲਾਮੀ ਵਿੱਚ ਵਿਦੇਸ਼ੀ ਖਿਡਾਰੀਆਂ ਦੇ ਨਾਲ-ਨਾਲ ਕਈ ਨੌਜਵਾਨ ਅਨੁਭਵੀ ਖਿਡਾਰੀਆਂ ਉੱਤੇ ਵੀ ਬੋਲੀ ਲਾਈ। ਬੀਤੇ ਸੀਜ਼ਨਾਂ ਵਿੱਚ ਹੈਦਰਾਬਾਦ ਲਈ ਖੇਡਣ ਵਾਲੇ ਦੀਪਕ ਹੁੱਡਾ ਲਈ ਪੰਜਾਬ ਨੇ 50 ਲੱਖ ਰੁਪਏ ਵਿੱਚ ਆਪਣੇ ਨਾਲ ਜੋੜਿਆ ਹੈ। ਤੇਜ਼ ਗੇਂਦਬਾਜ਼ ਈਸ਼ਾਨ ਪੋਰੇਲ ਨੂੰ ਵੀ ਪੰਜਾਬ ਨੇ ਆਪਣੇ ਨਾਲ ਉਨ੍ਹਾਂ ਦੀ ਬੇਸਿਕ ਕੀਮਤ 20 ਲੱਖ ਵਿੱਚ ਜੋੜਿਆ ਹੈ। ਪੰਜਾਬ ਨੇ ਵੀ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਲਈ 2 ਕਰੋੜ ਖਰਚ ਕੀਤੇ ਹਨ।
ਕਿੰਗਜ਼ ਇਲੈਵਨ ਪੰਜਾਬ ਕੋਲ 42.70 ਕਰੋੜ ਰੁਪਏ ਦਾ ਬਜਟ ਸੀ। ਉਸ ਨੇ ਆਪਣੇ 25 ਖਿਡਾਰੀ ਪੂਰੇ ਕਰ ਲਏ ਹਨ ਪਰ ਹੁਣ ਵੀ ਉਸ ਦੇ ਕੋਲ 16.50 ਕਰੋੜ ਰੁਪਏ ਬਾਕੀ ਹਨ।
ਕੇ ਐੱਲ ਰਾਹੁਲ ਬਣੇ ਪੰਜਾਬ ਦੇ ਕਪਤਾਨ