ਚੇਨਈ: ਇਸ ਵਾਰ ਲੀਗ ਦੀਆਂ ਅੱਠ ਫ੍ਰੈਂਚਾਇਜ਼ੀ ਟੀਮਾਂ ਦੀ ਵੀਰਵਾਰ ਨੂੰ ਚੇਨਈ ਵਿੱਚ ਖਿਡਾਰੀਆਂ ਦੀ ਨਿਲਾਮੀ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਸੀਜ਼ਨ ਵਿੱਚ 292 ਖਿਡਾਰੀਆਂ 'ਤੇ ਬੋਲੀ ਹੋਈ, ਜਿਸ ਵਿੱਚ ਆਈਪੀਐਲ ਦੀ ਸ਼ੁਰੂ ਹੋਈ ਬੋਲੀ ਵਿੱਚ ਦੱਖਣੀ ਅਫ਼ਰੀਕਾ ਦਾ ਆਲਰਾਊਂਡਰ ਕ੍ਰਿਸ ਮਾਰਿਸ ਪੂਰੀ ਤਰ੍ਹਾਂ ਛਾਇਆ, ਜਿਸ ਲਈ ਆਈਪੀਐਲ 'ਚ ਹੁਣ ਤੱਕ ਸਭ ਤੋਂ ਮਹਿੰਗੀ 16.25 ਕਰੋੜ ਰੁਪਏ ਦੀ ਬੋਲੀ ਲੱਗੀ। ਉਸ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ। ਇਸਤੋਂ ਪਹਿਲਾਂ ਯੁਵਰਾਜ ਸਿੰਘ 16 ਕਰੋੜ ਰੁਪਏ ਵਿੱਚ ਦਿੱਲੀ ਨੇ ਖਰੀਦਿਆ ਸੀ। ਹਾਲਾਂਕਿ ਕ੍ਰਿਸ ਮਾਰਿਸ ਦਾ ਬੇਸ ਪ੍ਰਾਈਸ 75 ਲੱਖ ਰੁਪਏ ਹੈ। ਮਾਰਿਸ ਨੇ ਆਈਪੀਐਲ 2020 ਵਿੱਚ 9 ਮੈਚਾਂ ਵਿੱਚ 11 ਵਿਕਟਾਂ ਝਟਕੀਆਂ ਸਨ।
ਗਲੇਨ ਮੈਕਸਵੈਲ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਹੈ, ਜਿਸ ਨੂੰ ਰਾਇਲ ਚੈਲੰਜ਼ਰਸ ਬੰਗਲੌਰ ਨੇ 14.25 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਸਤੋਂ ਪਹਿਲਾਂ ਪੰਜਾਬ ਦੀ ਟੀਮ 'ਚ ਸੀ।
ਇਸੇ ਤਰ੍ਹਾਂ ਸਟੀਵ ਸਮਿੱਥ ਨੂੰ ਦਿੱਲੀ ਕੈਪੀਟਲ ਨੇ 2 ਕਰੋੜ 20 ਲੱਖ 'ਚ ਖਰੀਦ ਲਿਆ। ਡੇਵਿਡ ਮਲਨ ਨੂੰ ਪੰਜਾਬ ਕਿੰਗਜ਼ ਨੇ ਉਸ ਦੇ ਬੇਸ ਪ੍ਰਾਈਜ਼ 1.50 ਕਰੋੜ ਰੁਪਏ ਵਿੱਚ ਖਰੀਦਿਆ। ਸ਼ਾਕਿ ਅਲ ਹਸਨ ਨੂੰ ਕੇਕੇਆਰ ਨੇ 3.20 ਕਰੋੜ ਵਿੱਚ, ਮੋਈਨ ਅਲੀ ਨੂੰ ਚੇਨਈ ਸੁਪਰਕਿੰਗਜ਼ ਨੇ 7 ਕਰੋੜ ਵਿੱਚ, ਸ਼ਿਵਮ ਦੂਸੇ ਨੂੰ ਰਾਜਸਥਾਨ ਰਾਇਲ ਨੇ 4.40 ਕਰੋੜ ਵਿੱਚ ਖਰੀਦਿਆ ਹੈ।
ਇਹ ਖਿਡਾਰੀ ਰਹੇ ਅਣਵਿਕੇ
ਕਰੁਣ ਨਾਇਰ (ਬੇਸ ਪ੍ਰਾਈਸ 50 ਲੱਖ), ਐਲੇਕਸ ਹੇਲਸ (ਬੇਸ ਪ੍ਰਾਈਸ 1.50 ਕਰੋੜ), ਹਨੂੰਮਾ ਵਿਹਾਰੀ (ਬੇਸ ਪ੍ਰਾਈਸ 1 ਕਰੋੜ), ਐਰਨ ਫਿੰਚ (ਬੇਸ ਪ੍ਰਾਈਜ਼ 1 ਕਰੋੜ), ਈਵਿਨ ਲੁਈਸ (ਬੇਸ ਪ੍ਰਾਈਜ਼ 1 ਕਰੋੜ), ਕੇਧਾਰ ਜਾਧਵ (ਬੇਸ ਪ੍ਰਾਈਸ 2 ਕਰੋੜ)।