ਕੋਲਕਾਤਾ: ਆਈਪੀਐਲ 2020 ਲਈ ਕੋਲਕਾਤਾ ਵਿੱਚ ਖਿਡਾਰੀਆਂ ਦੀ ਨਿਲਾਮੀ ਚੱਲ ਰਹੀ ਹੈ। ਇਸ ਨਿਲਾਮੀ ਵਿੱਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਵਿੱਚ ਖਰੀਦਿਆ ਜਿਸ ਨਾਲ ਉਹ ਆਈਪੀਐਲ ਦੇ ਇਤਿਹਾਸ ਦਾ ਸੱਭ ਤੋਂ ਮਹਿੰਗਾ ਗੇਂਦਬਾਜ਼ ਬਣਿਆ।
ਦੇਖੋ ਕਿਹੜਾ ਖਿਡਾਰੀ ਕਿੰਨੇ ਵਿੱਚ ਵਿਕਿਆ ਅਤੇ ਕਿਸ ਫ੍ਰੈਂਚਾਇਜ਼ ਨੇ ਉਸ ਨੂੰ ਖਰੀਦਿਆ...
ਕਰਿੱਸ ਲਿਨ ਨੂੰ 2 ਕਰੋੜ ਰੁਪਏ ਵਿੱਚ ਮੁੰਬਈ ਇੰਡੀਅਨਜ਼ ਨੇ ਖ਼ਰੀਦਿਆ।
ਕਰਿੱਸ ਵੋਕਸ ਨੂੰ 1.5 ਕਰੋੜ ਵਿੱਚ ਦਿੱਲੀ ਕੈਪੀਟਲਜ਼ ਨੇ ਖ਼ਰੀਦਿਆ।
ਕੋਲਿਨ ਡੀ ਗਰੈਂਡਹੋਮ ਨੂੰ ਅਜੇ ਤੱਕ ਕਿਸੇ ਨੇ ਨਹੀਂ ਖ਼ਰੀਦਿਆ।
ਐਰਨ ਫਿੰਚ ਨੂੰ ਰੋਇਲ ਚੈਲੇਂਜਰ ਬੈਂਗਲੋਰ ਨੇ 4.4 ਕਰੋੜ ਵਿੱਚ ਖਰੀਦਿਆ।
ਹਨੂਮਾ ਵਿਹਾਰੀ ਨੂੰ ਅਜੇ ਤੱਕ ਕਿਸੇ ਨੇ ਨਹੀਂ ਖ਼ਰੀਦਿਆ।