ਪੰਜਾਬ

punjab

ETV Bharat / sports

IPL 13: ਚੇਨਈ ਸੁਪਰ ਕਿੰਗਜ਼ ਨਾਲ ਦੁਬਈ ਨਹੀਂ ਜਾਣਗੇ ਹਰਭਜਨ

ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਸਪਿਨਰ ਹਰਭਜਨ ਸਿੰਘ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਨਾਲ ਦੁਬਈ ਲਈ ਰਵਾਨਾ ਨਹੀਂ ਹੋਣਗੇ। ਹਰਭਜਨ ਇੱਕ ਹਫਤੇ ਜਾਂ 10 ਦਿਨਾਂ ਬਾਅਦ ਦੁਬਈ ਪਹੁੰਚ ਸਕਣਗੇ।

ਹਰਭਜਨ
ਹਰਭਜਨ

By

Published : Aug 20, 2020, 6:30 PM IST

ਚੇਨਈ: ਦਿੱਗਜ ਆਫ ਸਪਿਨਰ ਹਰਭਜਨ ਸਿੰਘ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਲਈ ਦੁਬਈ ਲਈ ਰਵਾਨਾ ਨਹੀਂ ਹੋਣਗੇ।

ਹਰਭਜਨ

ਕ੍ਰਿਕਇਨਫੋ ਦੀ ਰਿਪੋਰਟ ਦੇ ਅਨੁਸਾਰ ਹਰਭਜਨ ਇੱਕ ਹਫਤੇ ਜਾਂ 10 ਦਿਨਾਂ ਬਾਅਦ ਦੁਬਈ ਪਹੁੰਚ ਸਕਣਗੇ। ਆਈਪੀਐਲ ਦੀ ਸ਼ੁਰੂਆਤ ਇਸ ਸਾਲ ਯੂਏਈ ਵਿੱਚ 19 ਸਤੰਬਰ ਤੋਂ ਹੋਵੇਗੀ।

ਕਿੰਗਜ਼ ਇਲੈਵਨ ਪੰਜਾਬ ਦੀ ਟੀਮ

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਲਰਾਊਂਡਰ ਰਵਿੰਦਰ ਜਡੇਜਾ, ਜੋ ਨਿੱਜੀ ਕਾਰਨਾਂ ਕਰਕੇ ਚੇਨਈ ਦੇ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕੇ, ਸ਼ੁੱਕਰਵਾਰ ਨੂੰ ਟੀਮ ਸਮੇਤ ਦੁਬਈ ਲਈ ਰਵਾਨਾ ਹੋਣਗੇ।

ਹਰਭਜਨ ਤੋਂ ਇਲਾਵਾ, ਫਾਫ ਡੂ ਪਲੇਸਿਸ ਅਤੇ ਲੁੰਗੀ ਐਨਗਿਦੀ ਸਤੰਬਰ ਦੇ ਸ਼ੁਰੂ ਵਿੱਚ ਦੱਖਣੀ ਅਫਰੀਕਾ ਤੋਂ ਸਿੱਧੇ ਦੁਬਈ ਜਾਣਗੇ ਜਦੋਂ ਕਿ ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ ਅਤੇ ਡਵੇਨ ਬ੍ਰਾਵੋ ਇਸ ਸਮੇਂ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿੱਚ ਖੇਡ ਰਹੇ ਹਨ, ਇਸ ਲਈ ਇਹ ਖਿਡਾਰੀ ਬਾਅਦ ਵਿੱਚ ਟੀਮ ਵਿੱਚ ਸ਼ਾਮਲ ਹੋਣਗੇ।

ਇਸ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵੀਰਵਾਰ ਨੂੰ ਦੁਬਈ ਲਈ ਰਵਾਨਾ ਹੋਈ। ਫਰੈਂਚਾਇਜ਼ੀ ਨੇ ਯੂਏਈ ਲਈ ਰਵਾਨਗੀ ਦੇ ਸਮੇਂ ਵੀਰਵਾਰ ਸਵੇਰੇ ਆਪਣੇ ਖਿਡਾਰੀਆਂ ਦੀ ਇੱਕ ਤਸਵੀਰ ਪੋਸਟ ਕੀਤੀ।

ਦੁਬਈ ਪਹੁੰਚਣ ਤੋਂ ਬਾਅਦ ਸਾਰੇ ਅਧਿਕਾਰੀ ਅਤੇ ਖਿਡਾਰੀ ਕੁਆਰੰਟੀਨ ਵਿੱਚ ਰਹਿਣਗੇ।

ABOUT THE AUTHOR

...view details