ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਤੇ ਕ੍ਰਿਕਟ ਆਸਟ੍ਰੇਲਿਆ(ਸੀਏ) ਦੇ ਪ੍ਰਮੁੱਖ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਦੌਰਾਨ ਵਰਚੁਅਲ ਮੰਚ ਉੱਤੇ ਅਗਲੇ ਦੋ ਸਾਲਾਂ ਦੇ ਵਿੱਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਚਰਚਾ ਕਰਨਗੇ।
ਆਈਸੀਸੀ ਦੇ ਅਗਲੇ ਪ੍ਰਧਾਨ ਅਹੁਦੇ ਉੱਤੇ ਦੋ ਬੋਰਡਾਂ ਵੱਲੋਂ ਵੀ ਇਹ ਫੈਸਲਾ ਪ੍ਰਭਾਵਿਤ ਹੋਵੇਗਾ।
ਉਮੀਦ ਹੈ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਦੇ ਨਾਲ ਸੀਏ ਦੇ ਅਰਲ ਐਡਿੰਗਜ਼ ਅਤੇ ਨਿਕ ਹਾਕਲੇ 2021 ਅਤੇ 2022 ਦੇ ਪੜਾਅ ਦੀ ਮੇਜ਼ਬਾਨੀ 'ਤੇ ਸਹਿਮਤੀ 'ਤੇ ਪਹੁੰਚ ਜਾਣਗੇ।
ਆਈਸੀਸੀ ਬੋਰਡ ਦੇ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,' ਬੈਠਕ ਦਾ ਮੁੱਖ ਏਜੰਡਾ ਆਈਸੀਸੀ ਟੂਰਨਾਮੈਂਟ ਦੇ ਕਾਰਜਕਾਲ ਬਾਰੇ ਹੈ, ਜਿਸ ਵਿੱਚ ਅਗਲੇ ਸਾਲ ਸ਼ੁਰੂ ਹੋਣ ਵਾਲੇ ਮਹਿਲਾ ਵਨ-ਡੇ ਵਰਲਡ ਕੱਪ ਵੀ ਸ਼ਾਮਲ ਹੈ। ਉਮੀਦ ਹੈ ਕਿ ਕੁਝ ਫੈਸਲੇ ਲਏ ਜਾਣਗੇ।
ਇਸ ਸਾਲ 18 ਅਕਤੂਬਰ ਤੋਂ ਆਸਟ੍ਰਲਿਆ ਵਿੱਚ ਆਈਸੀਸੀ ਵਿਸ਼ਵ ਟੀ-20 ਦਾ ਆਯੋਜਨ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਨਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਨੂੰ ਲੈ ਕੇ ਰਸਤਾ ਸਾਫ਼ ਹੋਇਆ ਜੋ ਸਯੁੰਕਤ ਅਰਬ ਅਮੀਰਾਤ ਵਿੱਚ 19 ਸਤੰਬਰ ਤੋਂ ਸ਼ੁਰੂ ਹੋਵੇਗੀ।
ਉਮੀਦ ਕੀਤੀ ਜਾ ਰਹੀ ਹੈ ਕਿ ਸੀਏ ਤੋਂ ਅਕਤੂਬਰ 2021 ਵਿੱਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਦੋ ਸਾਲ ਤੱਕ ਇੰਤਜ਼ਾਰ ਕਰਨਾ ਨਹੀਂ ਚਾਹੰਦੇ ਪਰ ਬੀਸੀਸੀਆਈ ਵੀ 2021 ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਆਪਣੇ ਅਧਿਕਾਰ ਨੂੰ ਛੱਡਣਾ ਨਹੀਂ ਚਾਹੁੰਦਾ।
ਹਾਲਾਂਕਿ, ਸੀਏ ਦੇ ਹੱਕ ਵਿੱਚ ਕੁਝ ਚੀਜ਼ਾਂ ਹਨ। ਉਨ੍ਹਾਂ ਕਿਹਾ, ‘ਆਈਸੀਸੀ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਆਸਟਰੇਲੀਆ ਵਰਲਡ ਟੀ-20 ਲਈ ਮੈਚ ਦੀਆਂ ਟਿਕਟਾਂ ਬੁੱਕ ਕਰ ਲਈਆਂ ਹਨ, ਉਹ ਅਗਲੇ ਐਲਾਨ ਤੱਕ ਇੰਤਜ਼ਾਰ ਕਰਨ। ਇਸ ਦਾ ਕਾਰਨ ਹੈ ਕਿ ਸੀਏ ਅਗਲੇ ਸਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਇਹ ਪਤਾ ਲੱਗਿਆ ਹੈ ਕਿ 8 ਟੀਮਾਂ ਦੇ ਮਹਿਲਾ ਵਨ-ਡੇ ਵਰਲਡ ਕੱਪ ਦੇ ਪ੍ਰੋਗਰਾਮ ਮੁਤਾਬਕ ਫਰਵਰੀ-ਮਾਰਚ 2021 ਵਿੱਚ ਨਿਉਜ਼ੀਲੈਂਡ ਵਿੱਚ ਹੋਣ ਦੇ ਪੂਰੇ ਆਸਰ ਹਨ।
ਉਨ੍ਹਾਂ ਕਿਹਾ, ‘ਹਾਂ, ਕਾਲਿਫਿਕੇਸ਼ਨ ਟੂਰਨਾਮੈਂਟ ਅਜੇ ਪੂਰਾ ਹੋਣ ਬਾਕੀ ਹੈ ਕਿਉਂਕਿ ਹਰੇਕ ਦੇਸ਼ ਵਿੱਚ ਕੋਵਿਡ -19 ਦੇ ਹਾਲਾਤ ਵੱਖਰੇ ਹਨ। ਸਿਹਤ ਸੁਰੱਖਿਆ ਦੇ ਮੁੱਦਿਆਂ ਨੂੰ ਵੇਖਦੇ ਹੋਏ, ਕੋਵਿਡ-19 ਨਾਲ ਨਜਿੱਠਣ ਲਈ ਨਿਉਜ਼ੀਲੈਂਡ ਦੁਨੀਆ ਦੇ ਸਰਬੋਤਮ ਦੇਸ਼ਾਂ ਵਿੱਚੋਂ ਇੱਕ ਹੈ।
ਆਈਸੀਸੀ ਵਰਲਡ ਟੀ -20 ਇਸ ਸਾਲ 18 ਅਕਤੂਬਰ ਤੋਂ ਆਸਟਰੇਲੀਆ ਵਿੱਚ ਆਯੋਜਿਤ ਕੀਤਾ ਜਾਣਾ ਸੀ ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ, ਜਿਸ ਨਾਲ ਇੰਡੀਅਨ ਪ੍ਰੀਮੀਅਰ ਲੀਗ ਲਈ 19 ਸਤੰਬਰ ਤੋਂ ਯੂਏਈ ਵਿੱਚ ਹੋਣ ਦਾ ਰਾਹ ਪੱਧਰਾ ਹੋਇਆ।
ਇਹ ਵੀ ਪੜ੍ਹੋ;IPL 2020 SOP's: ਖਿਡਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੋਵੇਗੀ ਜ਼ਰੂਰੀ