ਚੇਨਈ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਵਨਡੇ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਦੇ ਕਪਤਾਨ ਕੀਰਨ ਪੋਲਾਰਡ ਨੇ ਭਾਰਤ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ਮੈਚ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੇਗੀ। ਭਾਰਤ ਨੇ ਤਾਜ਼ਾ ਟੀ-20 ਸੀਰੀਜ਼ ਵਿੱਚ ਵੈਸਟਇੰਡੀਜ਼ ਨੂੰ 2-1 ਨਾਲ ਮਾਤ ਦਿੱਤੀ ਸੀ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ ਝੱਲਣੇ ਪਏ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸੱਟ ਲੱਗਣ ਕਾਰਨ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਨ੍ਹਾਂ ਜ਼ਖਮੀ ਖਿਡਾਰੀਆਂ ਦੇ ਬਾਵਜੂਦ ਭਾਰਤੀ ਟੀਮ ਆਪਣੇ ਘਰੇਲੂ ਹਾਲਤਾਂ ਵਿੱਚ ਮਨੋਬਲ ਵਧਾਉਣ ਦੇ ਨਾਲ ਆਵੇਗੀ। ਉੱਥੇ ਹੀ ਕੁਲਦੀਪ ਨੇ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ।