ਪੁਣੇ: ਕੇਐਲ ਰਾਹੁਲ ਅਤੇ ਸ਼ਿਖਰ ਧਵਨ ਤੋਂ ਮਿਲੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਗੇਂਦਬਾਜਾਂ ਦੇ ਚੰਗੇ ਪ੍ਰਦਰਸ਼ਨ ਨਾਲ ਭਾਰਤ ਨੇ ਤੀਜੇ ਅਤੇ ਆਖ਼ਰੀ ਟੀ-20 ਮੈਚ ਜਿੱਤ ਕੇ ਲੜੀ 2-0 ਨਾਲ ਜਿੱਤ ਲਈ।
ਇਸ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਿਆ ਅਤੇ ਉਸ ਨੇ ਇਹ ਵਿਕਟ ਲੈਂਦੇ ਹੀ ਇਤਿਹਾਸ ਰਚ ਦਿੱਤਾ। ਇਸ ਵਿਕਟ ਨਾਲ ਬੁਮਰਾਹ ਟੀ-20 ਕੌਮਾਂਤਰੀ ਕ੍ਰਿਕਟ ਦਾ ਸਭ ਤੋਂ ਸਫਲ ਭਾਰਤੀ ਗੇਂਦਬਾਜ਼ ਬਣ ਗਿਆ ਹੈ।
ਬੁਮਰਾਹ ਨੇ ਟੀ -20 ਕੌਮਾਂਤਰੀ ਕ੍ਰਿਕਟ ਵਿੱਚ ਆਪਣੇ 53ਵੇਂ ਟੈਸਟ ਲਈ ਵਾਸ਼ਿੰਗਟਨ ਸੁੰਦਰ ਦੁਆਰਾ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਨੁਸ਼ਕਾ ਗੁਨਾਥਿਲਕਾਕੋ ਨੂੰ ਕੈਚ ਕਰਾ ਦਿੱਤਾ ਅਤੇ ਯੁਜਵੇਂਦਰ ਚਾਹਲ ਅਤੇ ਰਵੀਚੰਦਰਨ ਅਸ਼ਵਿਨ ਦੇ ਰਿਕਾਰਡ ਤੋੜ ਦਿੱਤੇ। ਚਾਹਲ ਅਤੇ ਅਸ਼ਵਿਨ ਦੀਆਂ 52-52 ਵਿਕਟਾਂ ਹਨ।