ਦੁਬਈ : ਭਾਰਤ ਨੇ ਪਾਕਿਸਤਾਨ ਵਿਰੁੱਧ ਇੱਕ ਦਿਨਾਂ ਚੈਂਪੀਅਨਸ਼ਿਪ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ 2021 ਵਿੱਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਟੀਮ ਨੂੰ ਆਪਣੇ ਪੱਕੇ ਮੁਕਾਬਲੇਬਾਜ਼ ਵਿਰੁੱਧ ਖੇਡਣ ਦੇ ਲਈ ਸਰਕਾਰ ਤੋਂ ਆਗਿਆ ਨਹੀਂ ਮਿਲੀ ਸੀ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਪਿਛਲੇ ਸਾਲ ਜੁਲਾਈ ਅਤੇ ਨਵੰਬਰ ਵਿਚਕਾਰ ਖੇਡੇ ਜਾਣੇ ਸਨ, ਪਰ ਇਹ ਸਰਕਾਰ ਤੋਂ ਮੰਨਜ਼ੂਰੀ ਮਿਲਣ ਉੱਤੇ ਨਿਰਭਰ ਸੀ। ਦੋਵੇਂ ਟੀਮਾਂ ਵਿੱਚ 3 ਮੈਚਾਂ ਦੀ ਲੜੀ ਰੱਦ ਹੋਣ ਕਾਰਨ ਬਰਾਬਰ ਅੰਕ ਵੰਡ ਦਿੱਤੇ ਗਏ।
ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਕਰ ਲੜੀ ਦੇ ਸੰਦਰਭ ਵਿੱਚ ਤਕਨੀਕੀ ਕਮੇਟੀ ਇਸ ਨਿਰਮਾਣ ਉੱਤੇ ਪਹੁੰਚੀ ਕਿ ਕੁੱਝ ਖ਼ਾਸ ਕਾਰਨਾਂ ਕਰ ਕੇ ਲੜੀ ਨਹੀਂ ਖੇਡੀ ਜਾ ਸਕਦੀ ਹੈ ਕਿਉਂਕਿ ਬੀਸੀਸੀਆਈ ਨੇ ਕਿਾਹ ਕਿ ਉਸ ਨੂੰ ਪਾਕਿਸਤਾਨ ਵਿਰੁੱਧ ਦੋ-ਪੱਖੀ ਲੜੀ ਖੇਡਣ ਦੇ ਲਈ ਸਰਕਾਰ ਤੋਂ ਮੰਨਜ਼ੂਰੀ ਨਹੀਂ ਮਿਲੀ। ਇਹ ਲਈ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਸੀ।