ਨਵੀਂ ਦਿੱਲੀ:ਬੈਂਗਲੂਰ ਵਿੱਚ ਐਮ ਚਿੰਨਾਸਵਾਮੀ ਸਟੇਡੀਅਮ 'ਚ ਮੇਜ਼ਬਾਨ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ 3 ਮੈਚਾਂ ਦੀ ਵਨ-ਡੇਅ ਸੀਰੀਜ਼ ਦਾ ਆਖਰੀ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸੇਂ ਮੁਕਾਬਲੇ 'ਚ ਭਾਰਤੀ ਟੀਮ ਦੇ ਖਿਡਾਰੀ ਅੱਜ ਆਸਟ੍ਰੇਲੀਆ ਦੇ ਖ਼ਿਲਾਫ਼ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਚ ਉਤਰੇ ਹਨ। ਕਪਤਾਨ ਵਿਰਾਟ ਕੋਹਲੀ ਸਮੇਤ ਟੀਮ ਦੇ ਸਾਰੇ ਹੀ ਮੈਂਬਰਾਂ ਨੇ ਆਪਣੇ ਬਾਂਹ ਦੇ ਉਪਰਲੇ ਪਾਸੇ ਕਾਲੀ ਪੱਟੀ ਬੰਨ੍ਹੀ ਹੋਈ ਹੈ।
ਹੋਰ ਪੜ੍ਹੋ: ਅੰਡਰ-19 ਵਿਸ਼ਵ ਕੱਪ: ਮੌਜੂਦਾ ਜੇਤੂ ਭਾਰਤ ਅੱਜ ਸ੍ਰੀਲੰਕਾ ਦੇ ਖ਼ਿਲਾਫ਼ ਕਰੇਗੀ ਆਪਣੇ ਅਭਿਆਨ ਦੀ ਸ਼ੁਰੂਆਤ
ਦਰਅਸਲ, ਸ਼ੁੱਕਰਵਾਰ 17 ਜਨਵਰੀ ਨੂੰ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਬਾਪੂ ਨਾਡਕਰਨੀ ਦਾ ਦੇਹਾਂਤ ਹੋ ਗਿਆ ਸੀ। ਲਗਭਗ 13 ਸਾਲ ਤੱਕ ਭਾਰਤੀ ਟੀਮ ਦੇ ਲਈ ਟੈਸਟ ਕ੍ਰਿਕੇਟ ਖੇਡਣ ਵਾਲੇ ਬਾਪੂ ਨਾਡਕਰਨੀ ਨੇ 86 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਾਪੂ ਦੇ ਸਨਮਾਨ 'ਚ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਅੱਜ ਕਾਲੀ ਪੱਟੀ ਬੰਨ੍ਹੀ ਹੋਈ ਹੈ। ਮੈਚ ਤੋਂ ਪਹਿਲਾ ਬੀਸੀਸੀਆਈ ਇਹ ਐਲਾਨ ਕੀਤਾ ਸੀ ਖਿਡਾਰੀ ਮੈਦਾਨ ਵਿੱਚ ਕਾਲੀ ਪੱਟੀ ਬੰਨ੍ਹ ਕੇ ਉੱਤਰਣਗੇ।