ਪੰਜਾਬ

punjab

ETV Bharat / sports

Indian Super League: ਹੈਦਰਾਬਾਦ ਐਫਸੀ ਨੇ ਕੋਚ ਬਰਾਉਨ ਨੂੰ ਕੀਤਾ ਬਰਖ਼ਾਸਤ

ਇੰਡੀਅਨ ਸੁਪਰ ਲੀਗ ਦੇ ਛੇਵੇਂ ਸੀਜ਼ਨ ਵਿੱਚ ਪਲੇਅਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈਦਰਾਬਾਦ ਐਫਸੀ ਨੇ ਸ਼ਨੀਵਾਰ ਨੂੰ ਆਪਣੇ ਕੋਚ ਫਿਲ ਬਰਾਉਨ ਨਾਲੋਂ ਅਲਗ ਹੋਣ ਦੀ ਘੋਸਣਾ ਕੀਤੀ ਹੈ।

Indian Super League
ਫ਼ੋਟੋ

By

Published : Jan 11, 2020, 9:15 PM IST

ਹੈਦਰਾਬਾਦ: ਹੈਦਰਾਬਾਦ ਐਫਸੀ ਨੂੰ ਆਪਣੇ ਪਿਛਲੇ ਮੈਚ ਵਿੱਚ ਵੀ ਸ਼ੁਕਰਵਾਰ ਨੂੰ ਦੋ ਵਾਰ ਚੈਂਪੀਅਨ ਚੇੱਨਈਅਨ ਐਫਸੀ ਦੇ ਹੱਥੋਂ 1-3 ਤੋਂ ਕਰਾਰੀ ਹਾਰ ਮਿਲੀ। ਹੈਦਰਾਬਾਦ ਦੀ ਟੀਮ ਟੂਰਨਾਮੈਂਟ ਵਿੱਚ ਆਪਣੇ ਖ਼ਰਾਬ ਪ੍ਰਦਰਸ਼ਨ ਦੇ ਦੌਰ ਵਿੱਚ ਗੁਜ਼ਰ ਰਹੀ ਹੈ ਅਤੇ 12 ਮੈਚਾਂ ਵਿੱਚੋਂ ਉਨ੍ਹਾਂ ਨੇ ਸਿਰਫ਼ 5 ਹੀ ਸਕੋਰ ਕਰ ਸਕੇ ਅਤੇ ਮਾਰਕਸ਼ੀਟ ਵਿੱਚ ਵੀ ਅੰਤਿਮ ਸਥਾਨ ਉੱਤੇ ਹਨ।

ਹੋਰ ਪੜ੍ਹੋ: ਨਵਦੀਪ ਸੈਣੀ ਦੇ ਪ੍ਰਦਰਸ਼ਨ ਨੂੰ ਦੇਖ ਗੌਤਮ ਗੰਭੀਰ ਇਹ ਰਹੀ ਉਨ੍ਹਾਂ ਦੀ ਪ੍ਰਤੀਕਿਰਿਆ

ਬਰਾਉਨ 2018 ਵਿੱਚ ਐਫਸੀ ਪੁਣੇ ਸਿਟੀ ਨਾਲ ਜੁੜੇ ਸਨ ਅਤੇ ਉਨ੍ਹਾਂ ਨੇ ਪ੍ਰਦਿਯੂਮ ਰੈਡੀ ਦਾ ਸਥਾਨ ਲਿਆ ਸੀ। ਉਨ੍ਹਾਂ ਨੇ ਦੋ ਫਰਵਰੀ 2019 ਨੂੰ ਪੁਣੇ ਦੀ ਟੀਮ ਦਾ ਕਾਰਜ ਸੰਭਾਲਿਆ ਸੀ। 2018-2019 ਸੀਜ਼ਨ ਵਿੱਚ ਪੁਣੇ ਦੀ ਟੀਮ ਛੇ ਮੈਚਾਂ ਵਿੱਚ ਤਿੰਨ ਮੈਚ ਜਿੱਤਣ ਵਿੱਚ ਸਫ਼ਲ ਹੋਈ ਸੀ।, ਜਦਕਿ ਉਨ੍ਹਾਂ ਨੇ ਦੋ ਮੈਚ ਦਰੋ ਖੇਡੇ ਸਨ ਅਤੇ ਇੱਕ ਵਿੱਚ ਉਨ੍ਹਾਂ ਨੂੰ ਹਾਰ ਮਿਲੀ ਸੀ।

ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।

ਐਫਸੀ ਪੁਣੇ ਸਿਟੀ ਇਸ ਸੀਜ਼ਨ ਵਿੱਚ ਹੈਦਰਾਬਾਦ ਐਫਸੀ ਦੇ ਨਾਂਅ ਨਾਲ ਆਈਐਸਐਲ ਵਿੱਚ ਖੇਡ ਰਹੀ ਹੈ। ਟੀਮ ਨੇ ਹੁਣ ਬਰਾਉਨ ਦੇ ਉਤਰਧਿਕਾਰੀ ਦੀ ਘੋਸ਼ਣਾ ਨਹੀਂ ਕੀਤੀ ਹੈ।

ABOUT THE AUTHOR

...view details