ਨਵੀਂ ਦਿੱਲੀ: ਅੰਡਰ 19 ਵਿਸ਼ਵ ਕੱਪ ਦੇ ਅਹਿਮ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪ੍ਰਿਅਮ ਗਰਗ ਦੀ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਖ਼ਿਲਾਫ਼ 50 ਓਵਰਾਂ ਵਿੱਚ 233 ਦੌੜਾਂ ਬਣਾਈਆ ਹਨ। ਯਸ਼ਵੀ ਜੈਸਵਾਲ (62) ਅਤੇ ਅਥਰਵ ਅੰਕੋਲਕਰ (55) ਦੀ ਸ਼ਾਨਦਾਰ ਪਾਰੀ ਤੇ ਕਾਰਤਿਕ ਤਿਆਗੀ (4 ਵਿਕਟ) ਦੀ ਬੇਹਤਰੀਨ ਗੇਂਦਬਾਜ਼ੀ ਦੇ ਕਰਕੇ ਭਾਰਤੀ ਟੀਮ ਅੰਡਰ 19 ਵਰਲਡ ਕੱਪ ਦਾ ਸੈਮੀਫਾਈਨਲ ਆਪਣੇ ਨਾਂਅ ਕਰ ਪਾਈ ਹੈ। ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ ਨੇ ਪਹਿਲਾ ਕੁਆਰਟਰਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾਇਆ ਸੀ।
U19 World Cup 2020: ਸ਼ਾਨਦਾਰ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਭਾਰਤ - india won u19 world cup 2020 quarter final
ਅੰਡਰ 19 ਵਰਲਡ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਬਾਜੀ ਮਾਰਦਿਆਂ ਆਸਟ੍ਰੇਲੀਆਂ ਤੋਂ ਜਿੱਤ ਹਾਸਲ ਕੀਤੀ ਹੈ।
ਇਸ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 234 ਦੌੜਾਂ ਦਾ ਟੀਚਾ ਦਿੱਤਾ ਸੀ। ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨੌਂ ਵਿਕਟਾਂ ਦੇ ਨੁਕਸਾਨ ਨਾਲ 233 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆਈ ਟੀਮ 159 ਦੌੜਾਂ ਬਣਾ ਸਕੀ ਤੇ ਮੈਚ ਹਾਰ ਗਈ। ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਕਾਰਤਿਕ ਤਿਆਗੀ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਹੈ। ਕਾਰਤਿਕ ਨੇ 8 ਓਵਰਸ ਵਿੱਚ 24 ਦੌੜਾਂ ਦੇਕੇ 4 ਵਿਕਟਾਂ ਲਈਆਂ।
ਭਾਰਤ ਅੰਡਰ-19 ਟੀਮ: ਪ੍ਰਿਅਮ ਗਰਗ (ਕਪਤਾਨ),ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੈਲ (ਵਿਕਟਕੀਪਰ/ਉਪ ਕਪਤਾਨ), ਸ਼ਾਸਵਤ ਰਾਵਤ, ਸਿੱਧੇਸ਼ ਵੀਰ, ਸ਼ੁਭਾਂਗ ਹੇਗੜੇ, ਰਵੀ ਬਿਸ਼ਨੋਈ, ਅਕਾਸ਼ ਸਿੰਘ, ਕਾਰਤਿਕ ਤਿਆਗੀ, ਅਰਥਵ ਅੰਕੋਲੇਰਕਰ, ਕੁਮਾਰ ਕੁਸ਼ਾਗਰ (ਵਿਕਟਕੀਪਰ), ਸੁਸ਼ਾਂਤ ਮਿਸ਼ਰਾ, ਵਿੱਦਿਆਧਰ ਪਾਟਿਲ, ਸੀਟੀਐੱਲ ਫੀਲਡਿੰਗ।