ਨਾਗਪੁਰ 'ਚ ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ - ਕ੍ਰਿਕਟ ਮੈਚ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦਾ ਅੱਜ ਦੂਜਾ ਮੈਚ। ਨਾਗਪੁਰ 'ਚ ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਸਟੇਡਿਅਮ ਵਿਖੇ ਆਹਮੋਂ-ਸਾਹਮਣੇ ਹੋਈਆ ਦੋਹਾਂ ਦੇਸ਼ਾਂ ਦੀਆਂ ਟੀਮਾਂ। ਪਹਿਲੇ ਮੈਚ ਤੋਂ ਬਾਅਦ ਹੁਣ ਦੂਜਾ ਮੈਚ ਕੀਤਾ ਭਾਰਤ ਨੇ ਆਪਣੇ ਨਾਂਅ। ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ।
ਨਾਗਪੁਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨਡੇ ਮੈਚ ਖੇਡਿਆ ਗਿਆ, ਜਿਸ ਦੌਰਾਨ ਇਸ ਵਨ ਡੇ ਮੈਚ ਵਿੱਚ ਭਾਰਤ ਦੀ ਟੀਮ ਨੇ ਮੁੜ ਆਸਟ੍ਰੇਲਿਆ ਨੂੰ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਬੜਤ ਬਣਾ ਲਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ ਵਿੱਚ 250 ਦੌੜਾਂ ਬਣਾਈਆ ਸਨ ਅਤੇ ਫ਼ਿਰ ਆਸਟ੍ਰੇਲੀਆ ਨੂੰ 49.3 ਓਵਰਾਂ ਵਿੱਚ 242 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਦਾਨ ਦੇ ਇੱਕ ਰਿਕਾਰਡ ਨੂੰ ਕਾਇਮ ਰੱਖਿਆ ਹੈ। ਇਸ ਮੈਦਾਨ ਵਿੱਚ ਜਦੋਂ ਵੀ ਕੋਈ ਮੈਚ ਹੋਇਆ ਹੈ, ਭਾਰਤ ਦੇ ਕਿਸੇ ਨਾ ਕਿਸੇ ਬੱਲੇਬਾਜ਼ ਨੇ ਸੈਂਕੜਾਂ ਮਾਰਿਆ ਹੈ। ਕੋਹਲੀ ਨੇ ਵੀ ਇਸ ਮੈਚ ਵਿੱਚ ਇਸ ਰਿਕਾਰਡ ਨੂੰ ਬਣਾਏ ਰੱਖਿਆ। ਦੱਸ ਦਈਏ ਕਿ ਕੋਹਲੀ ਦਾ ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਮੈਦਾਨ ਵਿੱਚ ਇਹ ਦੂਜਾ ਸੈਂਕੜਾ ਹੈ।