ਹੈਮਿਲਟਨ: ਭਾਰਤ ਨੇ ਸੁਪਰ ਓਵਰ ਵਿੱਚ ਹੈਮਿਲਟਨ ਟੀ -20 ਮੈਚ ਜਿੱਤ ਲਿਆ ਹੈ। ਪੰਜ ਮੈਚਾਂ ਦੀ ਟੀ -20 ਸੀਰੀਜ਼ ਦੇ ਤੀਜੇ ਮੈਚ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿੱਚ 179/6 ਦੌੜਾਂ ਬਣਾ ਸਕੀ।
ਕੇਨ ਵਿਲੀਅਮਸਨ ਅਤੇ ਮਾਰਟਿਨ ਗੁਪਟਿਲ ਸੁਪਰ ਓਵਰ ਵਿੱਚ ਨਿਉਜ਼ੀਲੈਂਡ ਲਈ ਮੈਦਾਨ 'ਚ ਉਤਰੇ। ਵਿਲੀਅਮਸਨ ਨੇ 11 ਦੌੜਾਂ ਬਣਾਈਆਂ। ਗੁਪਟਿਲ ਨੇ ਉਥੇ 5 ਦੌੜਾਂ ਬਣਾਈਆਂ। ਦੂਜੇ ਪਾਸੇ ਭਾਰਤੀ ਟੀਮ ਤੋਂ ਰੋਹਿਤ ਸ਼ਰਮਾ ਤੇ ਕੈਪਟਨ ਵਿਰਾਟ ਕੋਹਲੀ ਮੈਦਾਨ 'ਚ ਉਤਰੇ। ਇਸ ਤੋਂ ਬਾਅਦ ਭਾਰਤ ਨੇ ਇਹ ਮੈਚ ਸੁਪਰ ਓਵਰ ਵਿੱਚ ਜਿੱਤ ਲਿਆ।
180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਇੱਕ ਚੰਗੀ ਸ਼ੁਰੂਆਤ ਕੀਤੀ। ਮਾਰਟਿਨ ਗੁਪਟਿਲ ਅਤੇ ਕੋਲਿਨ ਮੁਨਰੋ ਨੇ ਪਹਿਲੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕੀਤੀ। ਮਾਰਟਿਨ ਨੇ 21 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਕੋਲਿਨ ਮੁਨਰੋ ਨੇ 16 ਗੇਂਦਾਂ ਵਿੱਚ 14 ਦੌੜਾਂ ਬਣਾਈਆਂ। ਮਿਸ਼ੇਲ ਸੈਂਟਨਰ ਨੇ 11 ਗੇਂਦਾਂ 'ਤੇ 9 ਦੌੜਾਂ ਬਣਾਈਆਂ। ਨਿਉਜ਼ੀਲੈਂਡ ਲਈ ਕੇਨ ਵਿਲੀਅਮਸਨ ਨੇ ਇਸ ਮੈਚ ਵਿੱਚ ਸਭ ਤੋਂ ਵੱਧ 95 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਕਪਤਾਨ ਕੇਨ ਵਿਲੀਅਮਸਨ ਨੇ 42 ਗੇਂਦਾਂ ਵਿੱਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਸ਼ਾਰਦੂਲ ਠਾਕੁਰ ਨੇ 2 ਵਿਕਟਾਂ ਲਈਆਂ।