ਪੰਜਾਬ

punjab

ETV Bharat / sports

ਸੈਮੀਫ਼ਾਇਨਲ 'ਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉੱਤਰੇਗਾ ਭਾਰਤ - cricket

ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਐਜਬੈਸਟਨ ਕ੍ਰਿਕਟ ਗਰਾਊਂਡ 'ਚ ਅੱਜ ਵਿਸ਼ਵ ਕੱਪ ਦਾ ਮੈਚ ਖੇਡਿਆ ਜਾਵੇਗਾ। ਭਾਰਤ ਇਹ ਮੈਚ ਜਿੱਤ ਕੇ ਸੈਮੀਫਾਇਨਲ 'ਚ ਥਾਂ ਪੱਕੀ ਕਰਨ ਲਈ ਮੈਦਾਨ ਵਿੱਚ ਉੱਤਰੇਗਾ।

india v/s bangladesh

By

Published : Jul 2, 2019, 3:25 PM IST

ਬਰਮਿੰਘਮ: ਆਈ.ਸੀ.ਸੀ. ਵਰਲਡ ਕੱਪ- 2019 'ਚ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਅੱਜ ਐਜਬੈਸਟਨ ਕ੍ਰਿਕਟ ਗਰਾਊਂਡ 'ਚ ਬੰਗਲਾਦੇਸ਼ ਨਾਲ ਹੋਵੇਗਾ। ਭਾਰਤ ਲਈ ਇਹ ਮੈਚ ਅਹਿਮ ਹੋਵੇਗਾ ਜੇ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਭਾਰਤ ਇਸ ਜਿੱਤ ਨਾਲ ਸੈਮੀਫ਼ਾਇਨਲ 'ਚ ਪੁੱਜ ਜਾਵੇਗਾ। ਭਾਰਤ ਨੂੰ ਸੈਮੀਫ਼ਾਇਨਲ 'ਚ ਪਹੁੰਚਣ ਲਈ ਇੱਕ ਅੰਕ ਲੋੜ ਹੈ ਜੇ ਬੰਗਲਾਦੇਸ਼ ਦੇ ਖਿਲਾਫ਼ ਭਾਰਤ ਦੀ ਹਾਰ ਹੁੰਦੀ ਹੈ ਤਾਂ ਭਾਰਤ ਦਾ ਅਗਲਾ ਮੈਚ ਸ੍ਰੀਲੰਕਾ ਦੇ ਖਿਲਾਫ਼ ਕਰੋ ਜਾਂ ਮਰੋ ਵਾਲਾ ਹੋਵੇਗਾ।
ਬੰਗਲਾਦੇਸ਼ ਵੀ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਬੰਗਲਾਦੇਸ਼ ਕਿਸੇ ਵੀ ਟੀਮ ਦੀ ਖੇਡ ਵਿਗਾੜ ਸਕਦੀ ਹੈ 2007 ਵਿਸ਼ਵ ਕੱਪ 'ਚ ਬੰਗਲਾਦੇਸ਼ ਟੀਮ ਨੇ ਭਾਰਤ ਨੂੰ ਹਰਾ ਕੇ ਸੁਰੂਆਤੀ ਦੌਰ 'ਚੋ ਬਾਹਰ ਕਰ ਦਿੱਤਾ ਸੀ ਇਸ ਲਈ ਭਾਰਤ ਨੂੰ ਬੰਗਲਾਦੇਸ਼ ਤੋਂ ਸਾਵਧਾਨ ਰਹਿਣਾ ਪਵੇਗਾ।

ABOUT THE AUTHOR

...view details