ਦੁਬੱਈ: ਭਾਰਤ ਨੇ ਸ਼ੁੱਕਰਵਾਰ ਨੂੰ ਟੀ-20 ਵਰਲਡ ਕੱਪ 2021 ਦੀ ਮੇਜ਼ਬਾਨੀ ਦੇ ਅਧਿਕਾਰ ਬਰਕਰਾਰ ਰੱਖੇ ਹਨ, ਜਦਕਿ ਆਸਟਰੇਲੀਆ ਚ ਇਸ ਸਾਲ ਮੁਲਤਵੀ ਹੋਇਆ ਇਹ ਟੂਰਨਾਮੈਂਟ 2022 ਵਿੱਚ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਆਪਣੀ ਬੋਰਡ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ।
ਆਈਸੀਸੀ ਨੇ ਬਿਆਨ ਵਿੱਚ ਕਿਹਾ, “ਆਈਸੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਰੋਨਾ ਮਹਾਂਮਾਰੀ ਕਾਰਨ 2020 ਦੇ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਕੇ 2022 ਵਿੱਚ ਆਸਟਰੇਲੀਆ ਵਿੱਚ ਹੋਵੇਗਾ। ਟੀ-20 ਵਿਸ਼ਵ ਕੱਪ 2021 ਨਿਰਧਾਰਤ ਸੂਚੀ ਅਨੁਸਾਰ ਹੋਵੇਗਾ।
ਆਈਸੀਸੀ ਨੇ ਇਹ ਵੀ ਕਿਹਾ ਕਿ ਨਿਉਜ਼ੀਲੈਂਡ ਵਿੱਚ ਅਗਲੇ ਸਾਲ ਹੋਣ ਵਾਲੇ ਮਹਿਲਾ ਵਨ-ਡੇਅ ਕ੍ਰਿਕਟ ਵਰਲਡ ਕੱਪ, ਕੋਰੋਨਾ ਮਹਾਂਮਾਰੀ ਦੇ ਵਿਆਪਕ ਪ੍ਰਭਾਵਾਂ ਦੇ ਕਾਰਨ ਫਰਵਰੀ 2022 ਤੱਕ ਮੁਲਤਵੀ ਕਰ ਦਿੱਤਾ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਮੰਨੂ ਸਾਹਨੀ ਨੇ ਕਿਹਾ, "ਹੁਣ ਆਈਸੀਸੀ ਟੂਰਨਾਮੈਂਟਾਂ ਦੇ ਭਵਿੱਖ ਨੂੰ ਲੈ ਕੇ ਤਸਵੀਰ ਸਪਸ਼ਟ ਹਨ, ਤਾਂ ਜੋ ਸਾਰੇ ਮੈਂਬਰ ਦੇਸ਼ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਕਾਰਜਕਾਲ ਨੂੰ ਮੁਲਤਵੀ ਕਰ ਸਕਣ।"
ਉਨ੍ਹਾਂ ਕਿਹਾ, “ਟੀ-20 ਵਰਲਡ ਕੱਪ 2021 ਭਾਰਤ ਵਿੱਚ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਹੋਵੇਗਾ ਜਦਕਿ ਆਸਟਰੇਲੀਆ ਵਿੱਚ 2022 ਵਿੱਚ ਟੂਰਨਾਮੈਂਟ ਹੋਵੇਗਾ।