ਪੰਜਾਬ

punjab

ETV Bharat / sports

ਭਾਰਤ ਨੇ ਘਰ ਵਿੱਚ ਲਗਾਤਾਰ 11ਵੀਂ ਲੜੀ ਉੱਤੇ ਕਬਜ਼ਾ ਕਰ ਬਣਾਇਆ ਵਿਸ਼ਵ ਰਿਕਾਰਡ - 11ਵੀਂ ਲੜੀ ਉੱਤੇ ਕਬਜ਼ਾ

ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਵਿਰੁੱਧ ਟੈਸਟ ਲੜੀ ਜਿੱਤ ਲਈ ਹੈ। 2013 ਤੋਂ ਲੈ ਕੇ ਹੁਣ ਤੱਕ ਭਾਰਤੀ ਟੀਮ ਦਾ ਆਪਣੀ ਹੀ ਸਰਜਮੀਂ ਉੱਤੇ ਇਹ ਲਗਾਤਾਰ 11ਵੀਂ ਲੜੀ ਉੱਤੇ ਕਬਜ਼ਾ ਕੀਤਾ ਹੈ।

ਭਾਰਤ ਨੇ ਘਰ ਵਿੱਚ ਲਗਾਤਾਰ 11ਵੀਂ ਲੜੀ ਉੱਤੇ ਕਬਜ਼ਾ ਕਰ ਬਣਾਇਆ ਵਿਸ਼ਵ ਰਿਕਾਰਡ

By

Published : Oct 13, 2019, 7:30 PM IST

ਪੂਣੇ : ਭਾਰਤੀ ਕ੍ਰਿਕਟ ਟੀਮ ਨੇ ਮਹਾਂਰਾਸ਼ਟਰ ਕ੍ਰਿਕਟ ਸੰਘ ਮੈਦਾਨ ਉੱਤੇ ਖੇਡੇ ਗਏ ਦੂਸਰੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਇੱਕ ਪਾਰੀ ਅਤੇ 137 ਦੌੜਾਂ ਨਾਲ ਹਰਾਇਆ।

ਇਹ 2013 ਤੋਂ ਲੈ ਕੇ ਹੁਣ ਤੱਕ ਭਾਰਤ ਦੀ ਆਪਣੀ ਘਰੇਲੂ ਜ਼ਮੀਨ ਉੱਤੇ 11ਵੀਂ ਲੜੀ ਉੱਤੇ ਜਿੱਤ ਹੈ। ਇਸ ਦੇ ਨਾਲ ਭਾਰਤ ਨੇ ਨਵਾਂ ਵਿਸ਼ਵ ਰਿਕਾਰਡ ਬਣਾ ਲਿਆ ਹੈ।

ਭਾਰਤ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੇ ਵਾਧੇ ਨਾਲ ਅੱਗੇ ਹੈ ਅਤੇ ਨਾਲ ਹੀ ਫ੍ਰੀਡਮ ਟ੍ਰਾਫ਼ੀ ਉੱਤੇ ਵੀ ਕਬਜ਼ਾ ਕਰ ਲਿਆ ਹੈ। ਭਾਰਤ ਨੇ 2018 ਵਿੱਚ ਦੱਖਣੀ ਅਫ਼ਰੀਕਾ ਦੌਰੇ ਉੱਤੇ 1-2 ਦੀ ਹਾਰ ਦੇ ਨਾਲ ਇਹ ਟ੍ਰਾਫ਼ੀ ਗੁਆ ਦਿੱਤੀ ਸੀ।

ਇਸ ਤੋਂ ਪਹਿਲਾ ਭਾਰਤ ਅਤੇ ਆਸਟ੍ਰੇਲੀਆ ਦੇ ਨਾਂਅ ਘਰ ਵਿੱਚ ਸਭ ਤੋਂ ਜ਼ਿਆਦਾ 10-10 ਟੈਸਟ ਲੜੀਆਂ ਜਿੱਤਣ ਦਾ ਰਿਕਾਰਡ ਸੀ। ਆਸਟ੍ਰੇਲੀਆ ਨੇ 2 ਵਾਰ ਘਰ ਵਿੱਚ ਲਗਾਤਾਰ 10 ਟੈਸਟ ਲੜੀ ਜਾਂਦੀ ਹੈ।
ਇੰਨ੍ਹਾਂ ਦੋਵਾਂ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਦੀ ਟੀਮ ਨੇ 8 ਤੋਂ ਜ਼ਿਆਦਾ ਟੈਸਟ ਲੜੀ ਨਹੀਂ ਜਿੱਤੀ ਹੈ।

ਭਾਰਤ ਦਾ ਇਹ ਸ਼ਾਨਦਾਰ ਸਫ਼ਰ ਫ਼ਰਵਰੀ 2013 ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਆਸਟ੍ਰੇਲੀਆ ਨੂੰ 4-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਸ ਨੇ 2013 ਵਿੱਚ ਹੀ ਵੈਸਟ ਇੰਡੀਜ਼ ਨੂੰ 2 ਮੈਚਾਂ ਦੀ ਲੜੀ ਵਿੱਚ 2-0 ਨਾਲ ਹਰਾਇਆ ਅਤੇ ਫ਼ਿਰ 2015 ਵਿੱਚ ਦੱਖਣੀ ਅਫ਼ਰੀਕਾ ਨੂੰ 4 ਮੈਚਾਂ ਦੀ ਲੜੀ ਵਿੱਚ 3-0 ਨਾਲ ਮਾਤ ਦਿੱਤੀ ਸੀ।

ਇਸ ਤੋਂ ਬਾਅਦ 2016 ਵਿੱਚ ਉਸ ਨੇ ਨਿਊਜ਼ੀਲੈਂਡ ਨੂੰ ਆਪਣੇ ਹੀ ਘਰ ਵਿੱਚ 3 ਮੈਚਾਂ ਲੜੀ ਵਿੱਚ 3-0 ਨਾਲ ਹਰਾਇਆ ਸੀ।

2016 ਵਿੱਚ ਹੀ ਭਾਰਤ ਨੇ ਇੰਗਲੈਂਡ ਨੂੰ 5 ਮੈਚਾਂ ਦੀ ਲੜੀ ਵਿੱਚ 4-0 ਨਾਲ ਹਰਾਇਆ। ਇਸ ਤੋਂ ਬਾਅਦ 2017 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਇੱਕ ਮੈਚ ਦੀ ਲੜੀ ਵਿੱਚ 1-0 ਨਾਲ ਹਰਾਇਆ ਸੀ।

ਇਸੇ ਸਾਲ ਭਾਰਤ ਨੇ ਆਸਟ੍ਰੇਲੀਆ ਨੂੰ 4 ਮੈਚਾਂ ਦੀ ਲੜੀ ਵਿੱਚ 2-1 ਨਾਲ ਅਤੇ ਸ਼੍ਰੀਲੰਕਾ ਨੂੰ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਹਰਾਇਆ। ਸਾਲ 2018 ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਨੂੰ 1 ਮੈਚ ਦੀ ਲੜੀ ਵਿੱਚ 1-0 ਨਾਲ ਅਤੇ ਫ਼ਿਰ ਵੈਸਟ ਇੰਡੀਜ਼ ਨੂੰ 2 ਮੈਚਾਂ ਦੀ ਲੜੀ ਵਿੱਚ 2-0 ਨਾਲ ਹਰਾਇਆ।

ਹੁਣ ਭਾਰਤ ਵਿੱਚ ਬੀਤੇ 32 ਮੈਚਾਂ ਵਿੱਚੋਂ 25 ਮੈਚਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਇੱਕ ਮੈਚ ਵਿੱਚ ਉਸ ਦੀ ਹਾਰ ਹੋਈ ਹੈ। 2017 ਵਿੱਚ ਪੁਣੇ ਵਿੱਚ ਹੀ ਆਸਟ੍ਰੇਲੀਆ ਨੇ ਉਸ ਨੂੰ ਹਰਾਇਆ ਸੀ।

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੇ ਟੈਸਟ 'ਚ 203 ਦੌੜਾਂ ਨਾਲ ਦਿੱਤੀ ਕਰਾਰੀ ਮਾਤ

ABOUT THE AUTHOR

...view details