ਹੈਦਰਾਬਾਦ: ਪੁਣੇ ਦੇ ਮਹਾਰਾਸ਼ਟਰ ਕ੍ਰਿਕੇਟ ਸਟੇਡੀਅਮ 'ਚ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਖੇਡਿਆ ਗਿਆ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਪਹਿਲਾ ਮੁਕਾਬਲਾ ਭਾਰਤੀ ਟੀਮ ਨੇ 90 ਦੌੜਾਂ ਨਾਲ ਜਿੱਤੇ ਕੇ ਆਪਣੇ ਨਾਂਅ ਕੀਤਾ।
ਮੈਚ ਚ ਟੀਮ ਇੰਡੀਆ ਨੇ ਮੋਰਗਨ ਐਂਡ ਕੰਪਨੀ ਦੇ ਸਾਹਮਣੇ 318 ਦੌੜਾਂ ਦਾ ਟਿੱਚਾ ਰੱਖਿਆ ਸੀ ਜਿਸਦੇ ਜਵਾਬ ਚ ਇੰਗਲੈਂਡ 2015 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲੇ ਚ ਹਾਰ ਗਈ। ਇਸ ਮੈਚ ਚ ਮਿਲੀ ਜਿੱਤੇ ਦੇ ਨਾਲ ਹੀ ਭਾਰਤ ਨੇ ਸੀਰੀਜ ਚ 1-0 ਦਾ ਵਾਧਾ ਬਣਾ ਲਿਆ ਹੈ।
ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ ਦੱਸ ਦਈਏ ਕਿ 318 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਮਹਿਮਾਨ ਟੀਮ ਦੀ ਸ਼ੁਰੂਆਤ ਬਹੁਤ ਹੀ ਵਧੀਆ ਦੇਖਣ ਨੂੰ ਮਿਲੀ ਸੀ ਅਤੇ ਪਹਿਲਾ ਵਿਕੇਟ ਦੇ ਲਈ ਜੇਸਨ ਰਾਏ ਅਤੇ ਜੋਨੀ ਬੇਅਰਸਟੋ ਨੇ ਸ਼ਾਨਦਾਰ ਅੰਦਾਜ ਚ ਬੱਲੇਬਾਜ਼ੀ ਕਰਦੇ ਹੋਏ 135 ਦੌੜਾਂ ਦੀ ਸਾਂਝੇਦਾਰੀ ਬਣਾਈ। ਭਾਰਤ ਦੇ ਲਈ ਆਪਣਾ ਅੰਤਰਰਾਸ਼ਟਰੀ ਡੈਬਿਉ ਕਰ ਰਹੇ ਮਸ਼ਹੂਰ ਕ੍ਰਿਸ਼ਨਾ ਨੇ ਰਾਏ ਨੂੰ ਆਉਟ ਕਰ ਟੀਮ ਨੂੰ ਪਹਿਲੀ ਸਫਲਤਾ ਦਿੱਤੀ।
ਜੇਸਨ ਰਾਏ ਦੇ ਵਿਕੇਟ ਤੋਂ ਬਾਅਦ ਮਸ਼ਹੂਰ ਕ੍ਰਿਸ਼ਨਾ ਨੇ ਬੇਨ ਸਟੋਕਸ ਨੂੰ ਵੀ ਪਵੇਲਿਅਨ ਦਾ ਰਸਤਾ ਦਿਖਾ ਦਿੱਤਾ ਹਾਲਾਂਕਿ ਬੇਅਰਸਟੋ ਵੀ ਵਿਸਫੋਟਕ ਅੰਦਾਜ ਚ ਹੀ ਬੱਲੇਬਾਜ਼ੀ ਕਰ ਰਹੇ ਸੀ। ਸੈਂਕੜੇ ਦੇ ਵੱਲ ਨੂੰ ਜਾ ਰਹੇ ਬੇਅਰਸਟੋ ਨੂੰ ਪਾਰੀ ਤੇ ਲਗਾਮ ਸ਼ਾਰਦੁਲ ਠਾਕੁਰ ਨੇ ਲਗਾਈ ਅਤੇ ਉਨ੍ਹਾਂ ਨੂੰ 94 ਦੇ ਸਕੋਰ ’ਤੇ ਆਉਟ ਕੀਤਾ।
ਇਹ ਵੀ ਪੜੋ: ਪਾਕਿਸਤਾਨ ਕੋਰਟ ਨੇ ਦਿੱਤਾ ਬਾਬਰ ਆਜ਼ਮ ਵਿਰੁੱਧ ਐਫਆਈਆਰ ਦਰਜ ਕਰਨ ਦੇ ਆਦੇਸ਼
ਜੋਨੀ ਬੇਅਰਸਟੋ ਦੇ ਵਿਕੇਟ ਤੋਂ ਬਾਅਦ ਇੰਗਲੈਂਡ ਦੀ ਸਾਰੀ ਉਮੀਦਾਂ ਕਪਤਾਨ ਇਯੋਨ ਮੋਰਗਨ ਅਤੇ ਜੋਸ ਬਟਲਰ ਤੇ ਸੀ। ਪਰ ਸ਼ਾਰਦੁਲ ਦੇ ਸਾਹਮਣੇ ਮੋਰਗਨ ਅਤੇ ਬਟਲਰ ਦੋਹਾਂ ਚੋਂ ਇੱਕ ਦੀ ਵੀ ਨਹੀਂ ਚਲ ਸਕੀ। ਦਰਅਸਲ ਸ਼ਾਰਦੁਲ ਠਾਕੁਰ ਨੇ ਆਪਣੇ ਇਕ ਹੀ ਓਵਰ ਚ ਪਹਿਲਾਂ ਇਓਨ ਮੋਰਗਨ (22) ਅਤੇ ਉਸਤੋਂ ਬਾਅਦ ਜੋਸ ਬਟਲਰ (2) ਨੂੰ ਆਉਟ ਕਰ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
ਜ਼ਖਮੀ ਸੈਮ ਬਿਲਿੰਗ ਵੀ ਜ਼ਿਆਦਾ ਕੁਝ ਨਾ ਕਰ ਸਕੇ ਅਤੇ (18) ਦੌੜਾਂ ਬਣਾਕੇ ਮਸ਼ਹੂਰ ਕ੍ਰਿਸ਼ਨਾ ਨੂੰ ਆਪਣੀ ਵਿਕੇਟ ਦੇ ਦਿੱਤੀ। ਇੰਗਲੈਂਡ 42.1 ਓਵਰ ਦੇ ਖੇਡ ਚ 251 ਦੌੜਾਂ ’ਤੇ ਆਲਆਉਟ ਹੋ ਗਏ। ਭਾਰਤ ਦੀ ਜਿੱਤ ਚ ਤੇਜ਼ ਗੇਂਦਬਾਜ਼ ਮਸ਼ਹੂਰ ਕ੍ਰਿਸ਼ਨ ਨੇ ਚਾਰ ਵਿਕੇਟ ਆਪਣਾ ਝੋਲੀ ਚ ਪਾਏ। ਉੱਥੇ ਹੀ ਸ਼ਾਰਦੁਲ ਠਾਕੁਰ ਨੇ ਤਿੰਨ ਵਿਕੇਟ ਬਣਾਏ। ਜਦਕਿ ਭੁਵਨੇਸ਼ਵਰ ਕੁਮਾਰ ਦੇ ਖਾਤੇ ਚ ਦੋ ਸਫਲਤਾ ਆਈਆਂ।
ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਲਈ ਸਲਾਮੀ ਬੱਲੇਬਾਜ ਸ਼ਿਖਰ ਧਵਨ ਨੇ 106 ਗੇਂਦਾਂ ਤੇ 11 ਚੌਕੇ ਅਤੇ 2 ਛੱਕੇ ਦੀ ਮਦਦ ਨਾਲ 98 ਦੌੜਾਂ ਨਾਲ ਸ਼ਾਨਦਾਰ ਖੇਡਿਆ, ਜਦਕਿ ਕਪਤਾਨ ਵਿਰਾਟ ਕੋਹਲੀ ਨੇ ਵੀ 60 ਗੇਂਦਾਂ ਤੇ 56 ਦੌੜਾਂ ਬਣੀਆਂ ਸੀ ਉੱਥੇ ਹੀ ਕੇਐੱਲ ਰਾਹੁਲ ਦੇ ਬੱਲੇ ਤੋਂ 43 ਗੇਂਦਾਂ ’ਤੇ 62 ਅਤੇ ਵਨਡੇ ਡੇੈਬਿਊ ਕਰ ਰਹੇ ਕ੍ਰੂਨਲ ਪਾਂਡਿਆ ਦੇ ਬੱਲੇ ਤੋਂ 31 ਗੇਂਦਾ ’ਤੇ ਨਾਬਾਦ 58 ਦੌੜਾਂ ਦੇਖਣ ਨੂੰ ਮਿਲੇ ਸੀ ਅਤੇ ਭਾਰਤ 317/5 ਦਾ ਵਿਸ਼ਾਲ ਸਕੋਰ ਬਣਾਉਣ ਚ ਸਫਲ ਰਿਹਾ ਸੀ। ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਹੁਣ ਦੂਜਾ ਇੱਕ ਦਿਨੀ ਮੈਚ ਸ਼ੁਕਰਵਾਰ 26 ਮਾਰਚ ਨੂੰ ਇਸੇ ਮੈਦਾਨ ਚ ਖੇਡਿਆ ਜਾਵੇਗਾ।