ਹੈਦਰਾਬਾਦ: ਕ੍ਰਿਕਟ ਬੋਰਡ ਆਸਟਰੇਲੀਆ ਨੇ ਭਾਰਤੀ ਕ੍ਰਿਕਟ ਟੀਮ ਦੇ ਆਸਟਰੇਲੀਆਈ ਦੌਰੇ ਦੇ ਕਾਰਜਕਾਲ ਦਾ ਐਲਾਨ ਕਰ ਦਿੱਤਾ ਹੈ। ਆਗਾਮੀ ਆਸਟਰੇਲੀਆ ਦੌਰੇ 'ਤੇ ਭਾਰਤੀ ਟੀਮ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਤਿੰਨ ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਲੜੀ ਖੇਡੇਗੀ।
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) -13 ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਹੀ ਆਸਟਰੇਲੀਆ ਦੌਰੇ ਲਈ ਰਵਾਨਾ ਹੋਣਾ ਹੈ।
ਆਸਟਰੇਲੀਆ ਦੌਰੇ 'ਤੇ ਭਾਰਤੀ ਟੀਮ ਸਭ ਤੋਂ ਪਹਿਲਾਂ ਤਿੰਨ ਵਨਡੇ ਮੈਚ ਖੇਡੇਗੀ ਅਤੇ ਸੀਰੀਜ਼ ਦਾ ਪਹਿਲਾ ਮੁਕਾਬਲਾ 27 ਨਵੰਬਰ ਨੂੰ ਸਿਡਨੀ ਦੇ ਕ੍ਰਿਕਟ ਗਰਾਉਂਡ ਵਿੱਚ ਖੇਡਿਆ ਜਾਵੇਗਾ, ਜਦੋਂਕਿ ਅੰਤਿਮ ਵਨਡੇ ਮੈਚ 2 ਦਸੰਬਰ ਨੂੰ ਮਨੂਕਾ ਵਿੱਚ ਅਯੋਜਿਤ ਹੋਵੇਗਾ।
ਵਨਡੇ ਸੀਰੀਜ਼ ਦੇ ਖ਼ਤਮ ਹੋਣ ਤੋਂ ਬਾਅਦ ਦੋਨਾਂ ਟੀਮਾਂ ਦੇ ਵਿੱਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੁਕਾਬਲਾ 4 ਦਸੰਬਰ ਨੂੰ ਮਨੂਕਾ ਅੋਵਲ ਵਿੱਚ, ਦੂਸਰਾ ਮੈਚ 6 ਦਸੰਬਰ ਨੂੰ ਸਿਡਨੀ ਅਤੇ ਅੰਤਿਮ ਟੀ-20 8 ਦਸੰਬਰ ਨੂੰ ਸਿਡਨੀ ਵਿੱਚ ਹੀ ਖੇਡਿਆ ਜਾਵੇਗਾ।
ਇਨ੍ਹਾਂ ਦੋਨਾਂ ਲੜੀਆਂ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਦੀ ਨਜ਼ਰ ਆਵੇਗੀ ਅਤੇ ਦੋਨਾਂ ਦੇ ਵਿੱਚ ਪਹਿਲਾਂ ਮੁਕਾਬਲਾ 17 ਤੋਂ 21 ਦਸੰਬਰ ਦੇ ਵਿੱਚ ਐਡੀਲੈਡ ਅੋਵਲ ਵਿੱਚ ਖੇਡਿਆ ਜਾਵੇਗਾ ( ਇਹ ਟੈਸਟ ਮੈਚ ਡੇ-ਨਾਈਟ ਹੋਵੇਗਾ), ਦੂਸਰਾ ਮੈਚ 26 ਤੋਂ 30 ਦਸੰਬਰ ਦੇ ਵਿੱਚ ਮੈਲਬਰਨ ਵਿੱਚ ਖੇਡਿਆ ਜਾਵੇਗਾ ਅਤੇ ਤੀਸਰਾ ਟੈਸਟ 7 ਤੋਂ 11 ਜਨਵਰੀ ਦੇ ਵਿੱਚ ਸਿਡਨੀ ਕ੍ਰਿਕਟ ਗਰਾਉਂਡ 'ਤੇ ਖੇਡਿਆ ਜਾਵੇਗਾ। ਆਸਟਰੇਲੀਆ ਅਤੇ ਭਾਰਤ ਦੇ ਵਿੱਚ ਆਖਰੀ ਟੈਸਟ ਮੈਚ 15 ਤੋਂ 19 ਜਨਵਰੀ ਦੇ ਵਿੱਚ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।
ਇਸ ਦੇ ਨਾਲ ਹੀ ਕ੍ਰਿਕਟ ਆਸਟਰੇਲੀਆ ਨੇ ਆਸਟਰੇਲੀਆ ਏ ਅਤੇ ਭਾਰਤ ਏ ਆਸਟਰੇਲੀਆ ਵਿੱਚ ਖੇਡੇ ਜਾਣ ਵਾਲੇ ਦੋ ਟੈਸਟ ਮੈਚਾਂ ਦੇ ਕਾਰਜਕਾਲ ਦੀ ਵੀ ਘੋਸ਼ਣਾ ਕਰ ਦਿੱਤੀ ਹੈ। ਦੋਨਾਂ ਦੇ ਵਿੱਚ ਪਹਿਲਾ ਮੁਕਾਬਲਾ 6 ਤੋਂ 8 ਦਸੰਬਰ ਦੇ ਵਿੱਚ ਅੋਵਲ ਵਿੱਚ ਅਯੋਜਿਤ ਹੋਵੇਗਾ। ਜਦੋਂਕਿ ਆਖਰੀ ਮੈਚ 11 ਤੋਂ 13 ਦਸੰਬਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ।