ਪੰਜਾਬ

punjab

ETV Bharat / sports

ਐਡੀਲੇਡ ਤੋਂ ਇਲਾਵਾ ਬ੍ਰਿਸਬੇਨ 'ਚ ਖੇਡਿਆ ਜਾ ਸਕਦਾ ਹੈ ਡੇ ਨਾਈਨ ਟੈਸਟ, ਹੇਜਲਵੁਡ ਨੇ ਦਿੱਤੇ ਸੰਕੇਤ - ਡੇ ਨਾਈਨ ਟੈਸਟ

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਐਡੀਲੇਡ ਵਿੱਚ ਭਾਰਤ ਦੇ ਖ਼ਿਲਾਫ਼ ਖੇਡੇ ਜਾਣ ਵਾਲੇ ਪਿੰਕ ਬਾੱਲ ਟੈਸਟ ਦਾ ਆਯੋਜਨ ਸੰਭਵ ਨਹੀਂ ਹੈ ਤਾਂ ਇਹ ਮੁਕਾਬਲਾ ਬ੍ਰਿਸਬੇਨ ਦੇ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ।

ਫ਼ੋਟੋ
ਫ਼ੋਟੋ

By

Published : Nov 19, 2020, 1:07 PM IST

ਹੈਦਰਾਬਾਦ: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਐਡੀਲੇਡ ਵਿੱਚ ਭਾਰਤ ਦੇ ਖ਼ਿਲਾਫ਼ ਖੇਡੇ ਜਾਣ ਵਾਲੇ ਪਿੰਕ ਬਾੱਲ ਟੈਸਟ ਦਾ ਆਯੋਜਨ ਸੰਭਵ ਨਹੀਂ ਹੈ ਤਾਂ ਇਹ ਮੁਕਾਬਲਾ ਬ੍ਰਿਸਬੇਨ ਦੇ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਅਜਿਹਾ ਜੋਸ਼ ਹੇਜਲਵੁਡ ਨੇ ਦੱਖਣ ਆਸਟ੍ਰੇਲੀਆ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਨੂੰ ਦੇਖਦੇ ਹੋਏ ਕਿਹਾ ਹੈ।

ਫ਼ੋਟੋ

ਜੋਸ਼ ਹੇਜਲਵੁਡ ਨੇ ਕਿਹਾ ਕਿ ਉਸ ਦੇ ਸਾਥਿਆਂ ਨੂੰ ਬ੍ਰਿਸਬੇਨ ਨੂੰ ਬੈਕਅਪ ਸਥਾਨ ਵਜੋਂ ਰੱਖਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਹਾਲਾਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 17 ਤੋਂ 21 ਦਸੰਬਰ ਤੱਕ ਹੋਣ ਵਾਲਾ ਪਹਿਲਾ ਟੈਸਟ ਪਹਿਲੇ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਐਡੀਲੇਡ ਵਿੱਚ ਹੀ ਹੋਵੇਗਾ।

ਫ਼ੋਟੋ

ਇੱਕ ਵੈਬਸਾਈਟ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ, ਅਸੀਂ ਜ਼ਿਨ੍ਹਾਂ ਵੱਧ ਇੰਤਜ਼ਾਰ ਕਰਾਗੇਂ, ਉੱਥੇ ਉਨ੍ਹੀਂ ਹੀ ਗਰਮੀ ਵਧਦੀ ਜਾਵੇਗੀ। ਇਸ ਲਈ ਤੇਜ਼ ਗੇਂਦਬਾਜ਼ਾਂ ਨੂੰ ਦਸੰਬਰ ਵਿੱਚ ਉੱਥੇ ਮੈਚ ਹੋਣ ਦੀ ਖੁਸ਼ੀ ਹੈ। ਹੇਜਲਵੁਡ ਨੇ ਕਿਹਾ ਕਿ ਬੇਸ਼ੱਕ ਬ੍ਰਿਸਟੇਨ ਵਿੱਚ ਸਾਡਾ ਰਿਕਾਰਡ ਕਾਫੀ ਵਧਿਆ ਹੈ ਅਤੇ ਉੱਥੇ ਸੀਰੀਜ਼ ਸ਼ੁਰੂ ਕਰਨ ਦੇ ਲਈ ਸ਼ਾਨਦਾਰ ਥਾਂ ਹੈ।

ਫ਼ੋਟੋ

ਦਰਅਸਲ ਐਡੀਲੇਡ ਵਿੱਚ ਹਾਲ ਫਿਲਹਾਲ ਦੇ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦੇ ਦੱਖਣ ਆਸਟ੍ਰਲੀਆ ਵਿੱਚ 6 ਦਿਨਾਂ ਦੇ ਲਈ ਲੌਕਡਾਊਨ ਵੀ ਲਗਾਇਆ ਗਿਆ ਹੈ। ਆਸਟ੍ਰਲੀਆ ਅਤੇ ਭਾਰਤ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦਾ ਪਹਿਲਾਂ ਟੈਸਟ ਐਡੀਲੇਡ ਓਵਲ ਵਿਖੇ ਖੇਡਿਆ ਜਾਣਾ ਹੈ। ਹੇਜਲਵੁਡ ਨੇ ਕਿਹਾ ਕਿ ਸੀਰੀਜ਼ ਦੌਰਾਨ ਐਡੀਲੇਡ ਦੇ ਇਲਾਵਾ ਕਿਸੇ ਹੋਰ ਮੈਦਾਨ ਉੱਤੇ ਗੁਲਾਬੀ ਗੇਂਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਕਿਉਰੇਟਰ ਡੈਮੀਅਨ ਹੌਗ ਨੇ ਐਡੀਲੇਡ ਵਿੱਚ ਪਿੰਕ ਟੈਸਟ ਲਈ ਸੰਪੂਰਨ ਵਿਕਟ ਤਿਆਰ ਕੀਤਾ ਹੈ। ਆਸਟ੍ਰਲੀਆ ਵਿੱਚ ਕੁਝ ਮੈਦਾਨ ਕਾਫ਼ੀ ਸਖਤ ਹਨ। ਜਿਵੇਂ ਗਾਬਾ ਜਾਂ ਪਰਥ। ਇੱਥੇ ਦੇ ਵਿਕਟ ਗੁਲਾਬੀ ਗੇਂਦ ਲਈ ਬਹੁਤ ਸਖ਼ਤ ਹਨ ਕੁਝ ਸਮੇਂ ਬਾਅਦ ਗੇਂਦ ਬਹੁਤ ਨਰਮ ਹੋ ਜਾਵੇਗੀ।

ABOUT THE AUTHOR

...view details