ਪੰਜਾਬ

punjab

ETV Bharat / sports

ਟੀਮ ਇੰਡੀਆ ਨੇ ਪਾਰੀ ਦੇ ਅੰਤਰ ਨਾਲ ਜਿੱਤ ਕੇ ਇੱਕ ਖ਼ਾਸ ਰਿਕਾਰਡ ਬਣਾਇਆ - pink ball test

ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਇੱਕ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਇੱਕ ਵਿਸ਼ੇਸ਼ ਰਿਕਾਰਡ ਬਣਾਇਆ। ਭਾਰਤ ਲਗਾਤਾਰ ਚਾਰ ਟੈਸਟ ਮੈਚਾਂ ਦੀ ਪਾਰੀ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਫ਼ੋਟੋ

By

Published : Nov 24, 2019, 7:07 PM IST

ਕੋਲਕਾਤਾ: ਭਾਰਤੀ ਕ੍ਰਿਕਟ ਟੀਮ ਟੈਸਟ ਕ੍ਰਿਕਟ ਵਿਚ ਲਗਾਤਾਰ ਚੌਥੇ ਮੈਚ ਵਿੱਚ ਪਾਰੀ ਨਾਲ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ। ਈਡਨ ਗਾਰਡਨ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਦਿਨ-ਰਾਤ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਭਾਰਤ ਨੇ ਇਹ ਇਤਿਹਾਸਕ ਕਾਰਨਾਮਾ ਕੀਤਾ ਹੈ।

ਭਾਰਤ ਨੇ ਆਪਣਾ ਲਗਾਤਾਰ ਸੱਤਵਾਂ ਟੈਸਟ ਮੈਚ ਜਿੱਤਿਆ

ਇਸ ਜਿੱਤ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਜਿੱਤੀ। ਇਸ ਮੈਚ ਨੂੰ ਜਿੱਤਣ ਨਾਲ ਭਾਰਤ ਨੇ ਲਗਾਤਾਰ ਸੱਤਵਾਂ ਟੈਸਟ ਮੈਚ ਜਿੱਤ ਲਏ ਹਨ।

ਇਹ ਵੀ ਪੜ੍ਹੋ: Pink Ball Test: ਭਾਰਤ ਨੇ ਜਿੱਤਿਆ ਕੋਲਕਾਤਾ ਡੇਅ-ਨਾਈਟ ਟੈਸਟ ਮੈਚ

ਭਾਰਤ ਨੇ ਲਗਾਤਾਰ ਚੌਥੀ ਵਾਰ ਪਾਰੀ ਨਾਲ ਮੈਚ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਾਰੀ ਅਤੇ 137 ਦੌੜਾਂ ਨਾਲ, ਦੱਖਣੀ ਅਫਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਅਤੇ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਮਾਤ ਦਿੱਤੀ ਸੀ।

ABOUT THE AUTHOR

...view details