ਲਖਨਊ: ਭਾਰਤੀ ਮਹਿਲਾ ਵਨ-ਡੇਅ ਦੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਪਹਿਲਾ ਵਨਡੇ ਮੈਚ ਗੁਆਉਣ ਤੋਂ ਬਾਅਦ ਟੀਮ ਵਿੱਚ ਮੈਚ ਅਭਿਆਸ ਦੀ ਘਾਟ ਸੀ ਅਤੇ ਕੋਵਿਡ -19 ਦੇ ਲਗਭੱਗ ਇੱਕ ਸਾਲ ਤੋਂ ਮੈਦਾਨ ਤੋਂ ਦੂਰ ਰਹਿਣ ਦੇ ਕਾਰਨ ਪਹਿਲਾਂ ਜਿਹਾ ਹੋਣ ਵਿੱਚ ਕੁਝ ਸਮਾਂ ਲੱਗੇਗਾ।
ਭਾਰਤੀ ਟੀਮ ਲਗਭੱਗ ਇੱਕ ਸਾਲ ਬਾਅਦ ਅੰਤਰਰਾਸ਼ਟਰੀ ਮੈਚ ਖੇਡ ਰਹੀ ਸੀ ਜਿਸ ਵਿੱਚ ਉਹ ਅੱਠ ਵਿਕਟਾਂ ਨਾਲ ਹਾਰ ਗਈ ਸੀ। ਦੱਖਣੀ ਅਫਰੀਕਾ ਨੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕੀਤੀ।
ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ਵਿੱਚ ਹਰਮਨਪ੍ਰੀਤ ਨੇ ਕਿਹਾ, “ਸਾਨੂੰ ਪਿਛਲੇ ਇੱਕ ਸਾਲ ਤੋਂ ਇੱਕ ਵੀ ਅੰਤਰਰਾਸ਼ਟਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਆਈਪੀਐਲ ਦੌਰਾਨ ਤਿੰਨ ਮੈਚਾਂ ਤੋਂ ਇਲਾਵਾ, ਸਾਨੂੰ ਟੀਮ ਵਜੋਂ ਤਿਆਰੀ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਇੱਕ ਟੀਮ ਦੇ ਰੂਪ ਵਿੱਚ, ਪਰ ਕਿਸੇ ਵੀ ਲੜੀ ਲਈ ਤੁਹਾਨੂੰ ਇਕੱਠੇ ਸਮਾਂ ਬਿਤਾਉਣ ਦੀ ਲੋੜ ਹੈ। "
ਆਪਣਾ 100ਵਾਂ ਵਨਡੇ ਮੈਚ ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ, "ਸਾਲਾਂ ਤੋਂ ਅਸੀਂ ਇੱਕ ਲੈਅ ਹਾਸਲ ਕੀਤੀ ਪਰ ਇੱਕ ਟੀਮ ਵਜੋਂ ਇਸ ਨੂੰ ਬਣਾਈ ਰੱਖਣ ਲਈ ਸਮੇਂ ਦੀ ਲੋੜ ਹੁੰਦੀ ਹੈ। ਅਸੀਂ ਅਗਲੇ ਮੈਚ ਵਿੱਚ ਅਜਿਹਾ ਕਰਨਾ ਚਾਹਾਂਗੇ।"