ਕੋਲਕਾਤਾ: ਭਾਰਤੀ ਕ੍ਰਿਕਟ ਟੀਮ ਨੇ ਈਡਨ ਗਾਰਡਨਜ਼ ਵਿਖੇ ਖੇਡੇ ਗਏ ਇਤਿਹਾਸਕ ਡੇਅ-ਨਾਈਟ ਟੈਸਟ ਵਿਚ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 46 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਅਜਿਹਾ ਕਰਕੇ ਦੋ ਮੈਚਾਂ ਦੀ ਟੈਸਟ 2-0 ਨਾਲ ਜਿੱਤੀ ਹੈ। ਇਸ ਜਿੱਤ ਨਾਲ ਟੀਮ ਇੰਡੀਆ ਪਹਿਲੀ ਟੈਸਟ ਬਣ ਗਈ ਹੈ ਜਿਸ ਨੇ ਲਗਾਤਾਰ ਚਾਰ ਟੈਸਟ ਪਾਰੀਆਂ ਵਿਚ ਮੈਚ ਜਿੱਤੇ ਹਨ।
ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 106 ਦੌੜਾਂ 'ਤੇ ਹੀ ਸਮੇਟ ਦਿੱਤਾ ਅਤੇ ਫਿਰ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 347 ਦੌੜਾਂ 'ਤੇ ਘੋਸ਼ਿਤ ਕੀਤੀ। ਇਸ਼ਾਂਤ ਸ਼ਰਮਾ ਨੇ ਭਾਰਤ ਲਈ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ 2020: ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਪੂਲ-ਏ ਵਿੱਚ ਸ਼ਾਮਲ
ਇਸ ਤੋਂ ਬਾਅਦ ਭਾਰਤੀ ਟੀਮ ਨੇ ਦੂਜੇ ਦਿਨ ਸ਼ਨੀਵਾਰ ਨੂੰ ਖੇਡ ਦੇ ਅੰਤ ਤੱਕ ਬੰਗਲਾਦੇਸ਼ ਦੇ ਛੇ ਬੱਲੇਬਾਜ਼ਾਂ ਨੂੰ 152 ਦੌੜਾਂ 'ਤੇ ਪਵੇਲੀਅਨ ਦਾ ਰਸਤਾ ਦਿਖਾਇਆ। ਬਾਕੀ ਦੀਆਂ ਵਿਕਟਾਂ ਐਤਵਾਰ ਨੂੰ ਪੂਰੀਆਂ ਹੋ ਗਈਆਂ ਅਤੇ ਬੰਗਲਾਦੇਸ਼ ਦੀ ਟੀਮ ਆਪਣੀ ਦੂਜੀ ਪਾਰੀ ਵਿਚ 195 ਦੌੜਾਂ ਬਣਾ ਸਕੀ।
ਬੰਗਲਾਦੇਸ਼ ਲਈ ਮੁਸ਼ਫਿਕੁਰ ਰਹੀਮ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਭਾਰਤ ਲਈ ਉਮੇਸ਼ ਯਾਦਵ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਇਸਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ। ਉਸ ਨੇ ਇੰਦੌਰ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 130 ਦੌੜਾਂ ਨਾਲ ਹਰਾਇਆ।