ਪ੍ਰਿਟੋਰੀਆ: ਕਾਰਤਿਕ ਤਿਆਗੀ ਦੀ ਅਗਵਾਈ 'ਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰਤ ਨੇ ਐਤਵਾਰ ਨੂੰ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ ਦੇ ਪ੍ਰੀ-ਮੈਚ 'ਚ ਅਫ਼ਗਾਨਿਸਤਾਨ ਨੂੰ 211 ਦੌੜਾਂ ਨਾਲ ਹਰਾਇਆ।
ਕਾਰਤਿਕ ਨੇ ਮੈਚ ਦੀ ਸ਼ੁਰੂਆਤ ਦੇ ਪਹਿਲੇ ਓਵਰ 'ਚ ਹੈਟ੍ਰਿਕ ਵਿਕਟ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਪਾਰੀ ਦੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਕਪਤਾਨ ਫਰਹਾਨ ਜਾਖਿਲ ਨੂੰ ਸਿਫ਼ਰ(00) 'ਤੇ ਆਉਟ ਕਰ ਦਿੱਤਾ। ਉਸ ਓਵਰ ਦੀ ਤੀਜੀ ਗੇਂਦ 'ਤੇ ਸੈਦੀਕਲਾਹ ਅਟਲ ਵੀ ਸਿਫ਼ਰ 'ਤੇ ਆਉਟ ਹੋ ਗਏ। ਇਸ ਦੇ ਨਾਲ ਹੀ ਚੌਥੀ ਗੇਂਦ 'ਤੇ ਕਾਰਤਿਕ ਨੇ ਰਮਨੁੱਲਾ ਨੂੰ ਆਪਣਾ ਸ਼ਿਕਾਰ ਬਣਾਇਆ।
ਭਾਰਤ ਦੇ 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਦੀ ਟੀਮ ਤਿਆਗੀ ਨੇ (10 ਦੌੜਾਂ 'ਤੇ ਤਿੰਨ ਵਿਕਟਾਂ), ਸ਼ੁਭਾਂਗ ਹੇਗੜੇ (ਛੇ ਦੌੜਾ 'ਤੇ 2 ਵਿਕਟਾਂ), ਸੁਸ਼ਾਂਤ ਮਿਸ਼ਰਾ (11 ਦੌੜਾਂ 'ਤੇ 2 ਵਿਕਟਾਂ) ਅਤੇ ਆਕਾਸ਼ ਸਿੰਘ (14 ਦੌੜਾਂ' ਤੇ ਦੋ ਵਿਕਟਾਂ) ) ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 17.5 ਓਵਰਾਂ ਵਿੱਚ ਸਿਰਫ 44 ਦੌੜਾਂ 'ਤੇ ਆਉਟ ਹੋ ਗਈ।