ਪੰਜਾਬ

punjab

ETV Bharat / sports

ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ - ਅਫ਼ਗਾਨਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਅੰਡਰ -19 ਏਸ਼ੀਆ ਕੱਪ ਦੇ ਆਪਣੇ ਤੀਜੇ ਮੈਚ 'ਚ ਭਾਰਤ ਨੇ ਅਫ਼ਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ ਹੈ। ਇਸ ਮੈਚ ਵਿੱਚ ਅਫ਼ਗਾਨਿਸਤਾਨ ਨੇ ਭਾਰਤ ਨੂੰ 124 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਪੂਰਾ ਕਰਦੇ ਹੋਏ ਭਾਰਤ ਨੇ ਸਕੋਰ ਬੋਰਡ 'ਚ ਆਪਣਾ ਨਾਂਅ ਸਿਖ਼ਰ 'ਤੇ ਦਰਜ ਕਰ ਲਿਆ ਹੈ।

ਫ਼ੋਟੋ

By

Published : Sep 9, 2019, 8:38 PM IST

ਮੁੰਬਈ: ਕੋਲੰਬੋ ਕ੍ਰਿਕਟ ਕਲੱਬਮੈਦਾਨ ਵਿੱਚ ਖੇਡੇ ਗਏ ਅੰਡਰ -19 ਏਸ਼ੀਆ ਕੱਪ ਦੇ ਆਪਣੇ ਤੀਜੇ ਮੈਚ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਕ੍ਰਿਕਟ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਹੈ।

ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਕੁਵੈਤ ਨੂੰ ਹਰਾਇਆ ਤੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ। ਭਾਰਤ ਤਿੰਨੇ ਮੈਚਾਂ ਜਿੱਤ ਛੇ ਅੰਕ ਪ੍ਰਾਪਤ ਕੀਤੇ ਹਨ ਤੇ ਹੁਣ ਭਾਰਤ ਨੇ ਸਕੋਰ ਬੋਰਡ 'ਚ ਆਪਣਾ ਨਾਂਅ ਸਿਖ਼ਰ 'ਤੇ ਦਰਜ ਕਰ ਲਿਆ ਹੈ।

ਹੋਰ ਪੜ੍ਹੋ: 'ਸਮਿਥ ਜਿੰਨਾ ਮਰਜ਼ੀ ਵਧੀਆ ਕਰ ਲੈਣ, ਉਸ ਨੂੰ ਹਮੇਸ਼ਾ ਹੀ ਧੋਖੇਬਾਜ ਕਿਹਾ ਜਾਵੇਗਾ'

ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 124 ਸਕੋਰ ਬਣਾਇਆ ਜਿਸ ਨੂੰ ਭਾਰਤ ਨੇ 38.4 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਜੇਤੂ ਟੀਮ ਵੱਲੋਂ ਸਲੀਲ ਅਰੋੜਾ ਅਤੇ ਸਾਸ਼ਵਤ ਰਾਵਤ ਨੇ 29-29 ਦੌੜਾਂ ਦਾ ਯੋਗਦਾਨ ਪਾਇਆ। ਅਰਜੁਨ ਆਜ਼ਾਦ ਨੇ 21, ਕਰਨ ਲਾਲ ਨੇ ਨਾਬਾਦ 13 ਅਤੇ ਪੂਰਨਕ ਤਿਆਗੀ ਨੇ 11 ਦੋੜਾਂ ਬਣਾਇਆ ।

ਹੋਰ ਪੜ੍ਹੋ: AIFF vs I-League : ਮਹਾਂਸੰਘ ਨੇ ਆਈ-ਲੀਗ ਕਲੱਬਾਂ ਨੂੰ ਦਿੱਤਾ ਸਿੱਧਾ ਜਵਾਬ

ਅਫ਼ਗਾਨਿਸਤਾਨ ਦੇ ਨੂਰ ਅਹਿਮਦ ਨੇ 4, ਸ਼ਫਿਕ ਉੱਲਾ ਗ਼ਫਾਰੀ ਨੇ 2 ਅਤੇ ਜਮਸ਼ੀਦ ਖ਼ਾਨ ਨੇ 1 ਵਿਕਟ ਲਈ। ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਟੀਮ 40.1 ਓਵਰਾਂ ਵਿੱਚ 124 ਦੌੜਾਂ ‘ਤੇ ਢੇਰ ਹੋ ਗਈ। ਅਫ਼ਗਾਨਿਸਤਾਨ ਲਈ ਆਬਿਦ ਉੱਲਾ ਤਨੀਵਾਲ ਨੇ 39, ਜਦਕਿ ਕਪਤਾਨ ਫਰਹਾਨ ਜਖਿਲ ਨੇ 29 ਅਤੇ ਸ਼ੇਦਿਕ ਉੱਲਾ ਅਤਲ ਨੇ 25 ਦੋੜਾਂ ਬਣਾਈਆਂ।

ਭਾਰਤ ਲਈ ਸੁਸ਼ਾਂਤ ਮਿਸ਼ਰਾ ਨੇ ਚੋਟੀ ਦੇ ਪੰਜ ਖਿਡਾਰੀਆਂ ਨੂੰ 20 ਦੌੜਾਂ ਦੇ ਆਊਟ ਕੀਤਾ। ਉਸ ਤੋਂ ਇਲਾਵਾ ਥਵਾ ਅੰਕੋਲਕਰ ਨੇ 4 ਅਤੇ ਪੂਰਨਕ ਤਿਆਗੀ ਨੇ 1 ਵਿਕਟ ਲਈ।

ABOUT THE AUTHOR

...view details