ਨਵੀਂ ਦਿੱਲੀ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਲੜੀ ਦਾ ਆਖ਼ਰੀ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਵਿੱਚ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਿਆ ਜਾ ਰਿਹਾ ਹੈ।
ਭਾਰਤ V/s ਬੰਗਲਾਦੇਸ਼ ਮੈਚ: PM ਸ਼ੇਖ ਹਸੀਨਾ ਅਤੇ ਮਮਤਾ ਬੈਨਰਜੀ ਸਮੇਤ ਕਈ ਹਸਤੀਆਂ ਰਹੀ ਮੌਜੂਦ - ਭਾਰਤ ਅਤੇ ਬੰਗਲਾਦੇਸ਼ ਮੈਚ
ਭਾਰਤ ਤੇ ਬੰਗਲਾਦੇਸ਼ ਵਿਚਾਲੇ ਗੁਲਾਬੀ ਗੇਂਦ ਨਾਲ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ਵਿੱਚ ਆਖ਼ਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ।
![ਭਾਰਤ V/s ਬੰਗਲਾਦੇਸ਼ ਮੈਚ: PM ਸ਼ੇਖ ਹਸੀਨਾ ਅਤੇ ਮਮਤਾ ਬੈਨਰਜੀ ਸਮੇਤ ਕਈ ਹਸਤੀਆਂ ਰਹੀ ਮੌਜੂਦ](https://etvbharatimages.akamaized.net/etvbharat/prod-images/768-512-5143749-thumbnail-3x2-pp.jpg)
ਇਸ ਮੈਚ ਦੀ ਸ਼ੁਰੂਆਤ ਦੌਰਾਨ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੈਚ ਦਾ ਉਦਘਾਟਨ ਕੀਤਾ ਅਤੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵੀ ਮੌਜ਼ੂਦ ਰਹੇ।
ਭਾਰਤ ਵਿੱਚ ਖੇਡਿਆ ਜਾਣ ਵਾਲਾ ਇਹ ਪਹਿਲਾ ਦਿਨ-ਰਾਤ ਟੈਸਟ ਮੈਚ ਹੈ। ਇਸ ਮੈਚ ਦੇ ਜ਼ਰੀਏ ਭਾਰਤ ਅਤੇ ਬੰਗਲਾਦੇਸ਼ ਨੇ ਗੁਲਾਬੀ ਗੇਂਗ ਟੈਸਟ ਦੀ ਦੁਨੀਆਂ ਵਿੱਚ ਆਪਣੀ ਐਂਟਰੀ ਦਰਜ ਕਰਵਾ ਦਿੱਤੀ ਹੈ। ਭਾਰਤ ਨੇ ਇੰਦੌਰ 'ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਇੱਕ ਪਾਰੀ ਅਤੇ 130 ਦੌੜਾਂ ਨਾਲ ਜਿੱਤਿਆ ਸੀ। ਭਾਰਤ ਤੇ ਬੰਗਲਾਦੇਸ਼ ਦੋਵੇਂ ਹੀ ਟੀਮਾਂ ਆਪੋ–ਆਪਣਾ ਪਹਿਲਾ ਡੇ–ਨਾਈਟ ਟੈਸਟ ਮੈਚ ਖੇਡ ਰਹੀਆਂ ਹਨ।