ਪੰਜਾਬ

punjab

ETV Bharat / sports

ਮੁੰਬਈ ਟੀ20 : ਭਾਰਤ ਨੇ ਤੀਸਰੇ ਟੀ20 ਮੈਚ ਵਿੱਚ ਵਿੰਡੀਜ਼ ਨੂੰ ਦਰੜ ਕੇ ਲੜੀ ਕੀਤੀ ਆਪਣੇ ਨਾਂਅ - india win in t20

ਭਾਰਤ ਨੇ ਬੁੱਧਵਾਰ ਨੂੰ ਵਾਨਖੇੜੇ ਸਟੇਡਿਅਮ ਵਿੱਚ ਖੇਡੇ ਗਏ ਲੜੀ ਦੇ ਫ਼ੈਸਲਾਕੁੰਨ ਟੀ-20 ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਵਿੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਆਪਣੇ ਨਾਂਅ ਕਰ ਲਈ ਹੈ। ਹੈਦਰਾਬਾਦ ਵਿੱਚ ਪਹਿਲਾ ਟੀ-20 ਮੈਚ ਭਾਰਤ ਜਿੱਤ ਕੇ ਅੱਗੇ ਹੋ ਗਿਆ ਸੀ, ਜਿਸ ਨੂੰ ਤਿਰੁਵੰਨਤਪੁਰਮ ਵਿੱਚ ਵਿੰਡੀਜ਼ ਨੇ ਬਰਾਬਰ ਕਰ ਦਿੱਤਾ ਸੀ। ਤੀਸਰਾ ਅਤੇ ਆਖ਼ਰੀ ਟੀ20 ਮੈਚ ਭਾਰਤ ਨੇ 67 ਦੌੜਾਂ ਨਾਲ ਜਿੱਤਿਆ।

India vs West indies t20
ਭਾਰਤ ਨੇ ਤੀਸਰੇ ਟੀ20 ਮੈਚ ਵਿੱਚ ਵਿੰਡੀਜ਼ ਨੂੰ ਦਰੜ ਕੇ ਲੜੀ ਕੀਤੀ ਆਪਣੇ ਨਾਂਅ

By

Published : Dec 12, 2019, 4:54 AM IST

ਹੈਦਰਾਬਾਦ : ਵਿੰਡੀਜ਼ ਨੇ ਕਪਤਾਨ ਕਿਰੋਨ ਪੋਲਾਰਡ ਨੇ ਟਾਸ ਜਿੱਤਿਆ, ਪਰ ਗ਼ਲਤੀ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦੇ ਕੇ ਕੀਤੀ। ਲੋਕੇਸ਼ ਰਾਹੁਲ (91), ਰੋਹਿਤ ਸ਼ਰਮਾ (71) ਅਤੇ ਕਪਤਾਨ ਵਿਰਾਟ ਕੋਹਲੀ (ਨਾਬਾਦ 70) ਦੀ ਵਧੀਆ ਪਾਰੀਆਂ ਦੇ ਦਮ ਉੱਤੇ ਭਾਰਤ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਉੱਤੇ 240 ਦੌੜਾਂ ਦਾ ਸਕੋਰ ਖੜਾ ਕਰ ਕੇ ਵਿੰਡੀਜ਼ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਇਹ ਭਾਰਤ ਦਾ ਟੀ-20 ਵਿੱਚ ਤੀਸਰਾ ਸਰਵਉੱਚ ਸਕੋਰ ਵੀ ਹੈ। ਇਸ ਦੇ ਜਵਾਬ ਵਿੱਚ ਵਿੰਡੀਜ਼ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਹੀ ਬਣਾ ਸਕੀ।

ਬੀਸੀਸੀਆਈ ਦਾ ਟਵੀਟ।

ਹੇਟਮੇਅਰ ਨੂੰ ਮਿਲਿਆ ਜੀਵਨਦਾਨ
ਕਪਤਾਨ ਪੋਲਾਰਡ ਨੇ ਤੇਜ਼-ਤਰਾਰ ਪਾਰੀ ਖੇਡੀ ਅਤੇ ਸ਼ਿਮਰੋਨ ਹੇਟਮੇਅਰ ਨੇ ਤੇਜ਼ੀ ਨਾਲ ਦੌੜਾਂ ਬਣਾ ਕੇ ਭਾਰਤ ਨੂੰ ਥੋੜਾ ਪ੍ਰੇਸ਼ਾਨ ਵੀ ਕੀਤਾ। ਇਸ ਵਿਚਕਾਰ ਹੇਟਮੇਅਰ ਨੂੰ ਜੀਵਦਾਨ ਵੀ ਮਿਲਿਆ, ਹਾਲਾਂਕਿ ਉਹ ਇਸ ਦਾ ਫ਼ਾਇਦਾ ਨਹੀਂ ਚੁੱਕੇ ਸਕੇ। ਪੋਲਾਰਡ ਨੇ 39 ਗੇਂਦਾਂ ਉੱਤੇ 68 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 6 ਛੱਕੇ ਅਤੇ 5 ਚੌਕੇ ਸ਼ਾਮਿਲ ਰਹੇ।

ਐਵਿਨ ਲੁਇਸ ਦੀ ਕਮੀ ਮਹਿਸੂਸ ਹੋਈ
ਵਿੰਡੀਜ਼ ਨੂੰ ਨਿਸ਼ਚਿਤ ਤੌਰ ਉੱਤੇ ਸਲਾਮੀ ਬੱਲੇਬਾਜ਼ ਐਵਿਨ ਲੁਇਸ ਦੀ ਕਮੀ ਮਹਿਸੂਸ ਹੋਈ ਜੋ ਫ਼ਿਲਡਿੰਗ ਦੌਰਾਨ ਆਪਣਾ ਸੱਜਾ ਗੋਡਾ ਜ਼ਖ਼ਮੀ ਕਰ ਬੈਠੇ ਅਤੇ ਇਸੇ ਕਾਰਨ ਬੱਲੇਬਾਜ਼ੀ ਕਰਨ ਨਹੀਂ ਆਏ। ਉਨ੍ਹਾਂ ਦੀ ਥਾਂ ਉੱਤੇ ਬ੍ਰੈਂਡਨ ਕਿੰਗ ਨੇ ਪਿਛਲੇ ਮੈਚ ਦੇ ਹੀਰੋ ਲੇਂਡਲ ਸਿਮੰਸ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਇਹ ਦੋਵੇਂ ਬੱਲੇਬਾਜ਼ ਟੀਮ ਨੂੰ ਵਧੀਆ ਸ਼ੁਰੂਆਤ ਦੇਣ ਵਿੱਚ ਅਸਫ਼ਲ ਰਹੇ।

12 ਦੇ ਕੁੱਲ ਸਕੋਰ ਉੱਤੇ ਕਿੰਗ ਨੂੰ ਭੁਵਨੇਸ਼ਵਰ ਕੁਮਾਰ ਨੇ ਆਉਟ ਕੀਤਾ। ਉਸ ਨੇ ਸਿਰਫ਼ 5 ਦੌੜਾਂ ਹੀ ਬਣਾਈਆਂ। 7 ਦੌੜਾਂ ਬਣਾਉਣ ਵਾਲੇ ਸਿਮੰਸ ਨੂੰ 17 ਦੇ ਕੁੱਲ ਸਕੋਰ ਉੱਤੇ ਮੁਹੰਮਦ ਸ਼ਮੀ ਨੇ ਐਲਬੀਡਬਲਿਊ ਆਉਟ ਕੀਤਾ। ਇਸ ਸਕੋਰ ਉੱਤੇ ਨਿਕੋਲਸ ਪੂਰਨ ਦੀਪਕ ਚਹਿਰ ਦੀ ਗੇਂਦ ਉੱਤੇ ਸ਼ਿਵਮ ਦੁੱਬੇ ਦੇ ਹੱਥੋਂ ਕੈਚ ਆਉਟ ਹੋਏ।

ਆਈਸੀਸੀ ਦੀ ਟਵੀਟ।

ਸ਼ਿਮਰੋਨ ਹੇਟਮੇਅਰ ਨੇ 41 ਦੌੜਾਂ ਲਈਆਂ
ਵਿੰਡੀਜ਼ ਦਾ ਸਕੋਰ 3 ਵਿਕਟਾਂ ਉੱਤੇ 17 ਦੌੜਾਂ ਸੀ। ਪੋਲਾਰਡ ਅਤੇ ਹੇਟਮੇਅਰ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। 9ਵੇਂ ਓਵਰ ਦੀ ਦੂਸਰੀ ਗੇੰਦ ਉੱਤੇ ਸ਼ਮੀ ਨੇ ਹੇਟਮੇਅਰ ਦਾ ਕੈਚ ਫੜਿਆ। ਇਸ ਤੋਂ ਬਾਅਦ ਰਾਹੁਲ ਨੇ ਕੁਲਦੀਪ ਯਾਦਵ ਨੂੰ ਗੇਂਦ ਉੱਤੇ ਕੈਚ ਫ਼ੜ ਵਿੰਡੀਜ਼ ਨੂੰ ਚੌਥਾ ਝਟਕਾ ਦਿੱਤਾ। ਹੇਟਮੇਅਰ ਨੇ 24 ਗੇਂਤਾਂ ਉੱਤੇ 5 ਛੱਕੇ ਅਤੇ 1 ਚੌਕੇ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਕੁਲਦੀਪ ਨੇ ਕੁੱਝ ਦੇਰ ਬਾਅਦ ਹੀ ਜੇਸਨ ਹੋਲਟਰ ਨੂੰ ਆਉਟ ਕਰ ਕੇ ਪੋਲਾਰਡ ਨੂੰ ਇੱਕ ਵਾਰ ਫ਼ਿਰ ਕਮਜ਼ੋਰ ਕਰ ਦਿੱਤਾ। ਹੋਲਟਰ ਨੇ ਸਿਰਫ਼ 8 ਦੌੜਾਂ ਬਣਾਈਆਂ।

ਪੋਲਾਰਡ ਨੇ ਖੇਡੀ ਸ਼ਾਨਦਾਰ ਪਾਰੀ
ਪੋਲਾਰਡ ਉੱਤੇ ਵਿਕਟਾਂ ਡਿੱਗਣ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਅਤੇ ਉਹ ਆਪਣੀ ਤਾਕਤ ਦੀ ਬਖ਼ੂਬੀ ਵਰਤੋਂ ਕਰ ਕੇ ਵੱਡੇ ਸ਼ਾਟਸ ਲਾ ਰਿਹਾ ਸੀ। ਉਹ ਆਪਣੀ ਬੱਲੇਬਾਜ਼ੀ ਦਾ ਪੂਰਾ ਮਜ਼ਾ ਲੈ ਕੇ ਦਰਸ਼ਕਾਂ ਨੂੰ ਵੀ ਰੁਮਾਂਚਿਤ ਕਰ ਰਹੇ ਸਨ। ਭੁਵਨੇਸ਼ਵਰ ਵੱਲੋਂ ਸੁੱਟੇ ਗਏ 15ਵੇਂ ਓਵਰ ਵਿੱਚ ਪੋਲਾਰਡ ਨੇ ਇੱਕ ਛੱਕਾ ਅਤੇ 2 ਚੌਕੇ ਲਾਏ ਪਰ ਓਵਰ ਦੀ ਆਖ਼ਰੀ ਗੇਂਦ ਉੱਤੇ ਉਹ ਸੀਮਾ ਰੇਖਾ ਦੇ ਕੋਲ ਰਵਿੰਦਰ ਜਡੇਜਾ ਦੇ ਹੱਥੋਂ ਕੈਚ ਆਉਟ ਹੋ ਗਏ ਅਤੇ ਇਥੋਂ ਹੀ ਵਿੰਡੀਜ਼ ਦੀ ਹਾਰ ਪੱਕੀ ਹੋ ਗਈ।

ਬੀਸੀਸੀਆਈ ਦਾ ਟਵੀਟ।

ਦੀਪਕ, ਭੁਵੇਸ਼ਵਰ, ਕੁਲਦੀਪ ਅਤੇ ਸ਼ਮੀ ਨੇ 2-2 ਵਿਕਟਾਂ ਲਈਆਂ
ਇਸ ਤੋਂ ਬਾਅਦ ਵਿੰਡੀਡਜ਼ ਨੇ ਹੇਡਨ ਵਾਲਸ਼ (11), ਖੇਰੀ ਪਿਓਰ (6) ਦੇ ਵਿਕਟ ਗੁਆਏ। ਕੇਸਰਿਕ ਵਿਲਿਅਮਜ਼ 13 ਅਤੇ ਸੈਲਡਨ ਕਾਟਰੇਲ 4 ਦੌੜਾਂ ਬਣਾ ਕੇ ਨਾਬਾਦ ਵਾਪਸ ਮੁੜੇ। ਭਾਰਤ ਲਈ ਦੀਪਕ, ਭੁਵਨੇਸ਼ਵਰ, ਕੁਲਦੀਪ ਅਤੇ ਸ਼ਮੀ ਨੇ 2-2 ਵਿਕਟਾਂ ਲਈਆਂ। ਦੁਬੇ ਅਤੇ ਵਾਸ਼ਿੰਗਟਨ ਸੁੰਦਰ ਨੂੰ ਵਿਕਟ ਨਹੀਂ ਮਿਲੀ।

ਰੋਹਿਤ ਅਤੇ ਰਾਹੁਲ ਨੇ ਖੇਡੀ ਜ਼ਬਰਦਸਤ ਪਾਰੀ
ਇਸ ਤੋਂ ਪਹਿਲਾਂ ਵਿੰਡੀਜ਼ ਦੇ ਕਪਤਾਨ ਕੇਰਨ ਪੋਲਾਰਡ ਦਾ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਮਹਿਮਾਨ ਟੀਮ ਉੱਤੇ ਭਾਰੀ ਪਿਆ। ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਸਥਾਨਕ ਖਿਡਾਰੀ ਰੋਹਿਤ ਨੇ ਆਪਣੇ ਸਾਥੀ ਰਾਹੁਲ ਨਾਲ ਮਿਲ ਕੇ ਵਿੰਡੀਜ਼ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆ।
ਇੰਨ੍ਹਾਂ ਦੋਵਾਂ ਨੇ ਪਾਵਰ ਪਲੇਅ ਦੇ 6 ਓਵਰਾਂ ਵਿੱਚ ਹੀ 12 ਦੀ ਔਸਤ ਨਾਲ ਬੱਲੇਬਾਜ਼ੀ ਕਰਦੇ ਹੋਏ ਟੀਮ ਦਾ ਸਕੋਰ 72 ਕਰ ਦਿੱਤਾ। ਪਾਵਰ ਪਲੇਅ ਤੋਂ ਬਾਅਦ ਇਹ ਦੋਵੇਂ ਹੋਰ ਜ਼ਿਆਦਾ ਭਾਰੂ ਹੋ ਗਏ ਅਤੇ 8 ਓਵਰਾਂ ਦੀ ਸਮਾਪਤੀ ਉੱਤੇ ਟੀਮ ਨੂੰ 100 ਦੇ ਪਾਰ ਪਹੁੰਚਾਇਆ।

ਪਹਿਲੇ ਵਿਕਟ ਲੀ 70 ਗੇਂਦਾਂ ਵਿੱਚ 135 ਦੌੜਾਂ ਦੀ ਸਾਂਝਦਾਰੀ
ਰੋਹਿਤ ਅਤੇ ਰਾਹੁਲ ਦੋਵੇਂ ਵਿੰਡੀਜ਼ ਦੇ ਹਰ ਗੇਂਦਬਾਜ਼ ਨੂੰ ਨਿਸ਼ਾਨਾ ਬਣਾ ਰਹੇ ਸਨ। ਰਾਹੁਲ ਨੂੰ ਕੇਸਰਿਕ ਵਿਲਿਅਮਜ਼ ਨੇ ਆਉਟ ਕੀਤਾ। ਉਹ ਹੇਡਨ ਵਾਲਸ਼ ਦੇ ਹੱਥੋਂ ਕੈਚ ਆਉਟ ਹੋਏ। ਆਉਟ ਹੋਣ ਤੋਂ ਪਹਿਲਾਂ ਰੋਹਿਤ ਨੇ ਰਾਹੁਲ ਦੇ ਨਾਲ ਪਹਿਲੇ ਵਿਕਟ ਲਈ 135 ਦੌੜਾਂ ਦੀ ਸਾਂਝਦਾਰੀ ਕੀਤੀ। ਰੋਹਿਤ 34 ਗੇਂਦਾਂ ਵਿੱਚ 71 ਦੌੜਾਂ ਬਣਾ ਕੇ ਆਉਟ ਹੋਏ। ਇਸ ਦੌਰਾਨ ਉਨ੍ਹਾਂ ਨੇ 5 ਛੱਕੇ ਅਤੇ 6 ਚੌਕੇ ਲਾਏ।
ਇਸ ਵਾਰ ਕੋਹਲੀ ਨੇ ਫ਼ਿਰ ਤੀਸਰੇ ਨੰਬਰ ਉੱਤੇ ਬੱਲੇਬਾਜ਼ੀ ਕੀਤੀ ਅਤੇ ਰਿਸ਼ਭ ਪੰਤ ਨੂੰ ਬੱਲੇਬਾਜ਼ੀ ਲਈ ਭੇਜਿਆ। ਪੰਤ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਪਿਛਲੇ ਮੈਚ ਵਿੱਚ ਇਸ ਨੰਬਰ ਉੱਤੇ ਆਏ ਸ਼ੁਭਮ ਦੁੱਬੇ ਦੀ ਸਫ਼ਲਤਾ ਨੂੰ ਦੁਹਰਾ ਨਾ ਸਕੇ ਅਤੇ ਪੋਲਾਰਡ ਨੇ ਉਸ ਨੂੰ ਜੇਸਨ ਹੋਲਡਰ ਦੇ ਹੱਥੋਂ ਕੈਚ ਆਉਟ ਕੀਤਾ।

ਆਈਸੀਸੀ ਦਾ ਟਵੀਟ।

ਰਾਹੁਲ ਸੈਂਕੜੇ ਤੋਂ ਖੁੰਝੇ
ਫ਼ਿਰ ਕੋਹਲੀ ਅਤੇ ਰਾਹੁਲ ਨੇ ਐਕਸੀਲੇਟਰ ਉੱਤੇ ਪੈਰ ਰੱਖਿਆ। ਕੋਹਲੀ ਮਹਿਜ਼ 21 ਗੇਂਦਾਂ ਉੱਤੇ ਆਪਣਾ ਅਰਧ-ਸੈਂਕੜਾ ਲਾਇਆ। ਰਾਹੁਲ ਅਤੇ ਕੋਹਲੀ ਨੇ 95 ਦੌੜਾਂ ਦੀ ਸਾਂਝਦਾਰੀ ਕੀਤੀ। ਰਾਹੁਲ ਟੀ-20 ਵਿੱਚ ਆਪਣੇ ਤੀਸਰੇ ਸੈਂਕੜੇ ਤੋਂ ਖੁੰਝ ਗਏ ਅਤੇ 233 ਦੇ ਕੁੱਲ ਸਕੋਰ ਉੱਤੇ ਸ਼ੈਲਡਨ ਕਾਟਰੇਲ ਦੀ ਗੇਂਦ ਉੱਤੇ ਆਉਟ ਹੋ ਗਏ।
ਰਾਹੁਲ ਨੇ 56 ਗੇਂਦਾਂ ਦਾ ਸਾਹਮਣਾ ਕਰ ਕੇ 9 ਚੌਕੇ ਅਤੇ 4 ਛੱਕੇ ਲਾਏ। ਕੋਹਲੀ ਨੇ ਆਖ਼ਰੀ ਗੇਂਦ ਉੱਤੇ ਛੱਕਾ ਲਾ ਕੇ ਆਪਣੀ ਟੀਮ ਨੂੰ 240 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਕੋਹਲੀ ਨੇ ਆਪਣੀ ਨਾਬਾਦ ਪਾਰੀ ਵਿੱਚ 29 ਗੇਂਦਾਂ ਦਾ ਸਾਹਮਣਾ ਕਰ 7 ਛੱਕੇ ਅਤ4 ਚੌਕੇ ਮਾਰੇ। ਵਿੰਡੀਜ਼ ਵੱਲੋਂ ਕਾਰਟਰੇਲ ਅਤੇ ਪੋਲਾਰ਼ਡ ਨੇ 1-1 ਵਿਕਟ ਲਿਆ।

ABOUT THE AUTHOR

...view details