ਪੰਜਾਬ

punjab

ETV Bharat / sports

INDvsSL: ਮੀਂਹ ਕਾਰਨ ਪਹਿਲਾ ਟੀ-20 ਹੋਇਆ ਰੱਦ - ਮੀਂਹ ਕਾਰਨ ਪਹਿਲਾ ਟੀ -20 ਰੱਦ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ -20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਦੂਜਾ ਟੀ-20 ਮੈਚ 7 ਜਨਵਰੀ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ।

ਫ਼ੋਟੋ
ਫ਼ੋਟੋ

By

Published : Jan 6, 2020, 6:01 AM IST

ਗੁਵਾਹਾਟੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ -20 ਮੈਚ ਮੀਂਹ ਕਾਰਨ ਰੱਦ ਹੋ ਗਿਆ। ਮੈਚ ਖ਼ਰਾਬ ਪਿੱਚ ਦੇ ਕਾਰਨ ਸ਼ੁਰੂ ਹੀ ਨਹੀਂ ਹੋ ਸਕਿਆ।

ਮੀਂਹ ਰੁਕਣ ਤੋਂ ਬਾਅਦ ਅੰਪਾਇਰਾਂ ਨੇ ਤਿੰਨ ਵਾਰ ਪਿੱਚ ਦਾ ਨਿਰੀਖਣ ਕੀਤਾ ਪਰ ਪਿੱਚ ਦੀ ਮਾੜੀ ਹਾਲਤ ਕਾਰਨ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ।

ਵਿਰਾਟ ਕੋਹਲੀ

ਇਸ ਤੋਂ ਪਹਿਲਾਂ, ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਇੱਥੇ ਬਰਸਾਪਾਰਾ ਸਟੇਡੀਅਮ ਵਿੱਚ ਸ਼੍ਰੀਲੰਕਾ ਨਾਲ ਖੇਡੇ ਜਾਣ ਵਾਲੇ ਟੀ-20 ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਤੋਂ ਤੁਰੰਤ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਸ਼ੁਰੂ ਹੀ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਭੋਪਾਲ ਵਿੱਚ ਕਰਵਾਏ ਸ਼ੂਟਿੰਗ ਟੁਰਨਾਮੈਂਟ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ਉੱਤੇ ਰਿਹਾ ਪੰਜਾਬ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ 20 ਹੁਣ ਇੰਦੌਰ ਵਿੱਚ 7 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਤੀਜਾ ਅਤੇ ਆਖ਼ਰੀ ਟੀ -20 ਮੈਚ ਪੁਣੇ ਵਿੱਚ ਹੋਵੇਗਾ।

ABOUT THE AUTHOR

...view details