ਪੁਣੇ: ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਅਤੇ ਸ਼ਰਦੂਲ ਠਾਕੁਰ ਦੀ ਵਧੀਆ ਗੇਂਦਬਾਜ਼ੀ ਨਾਲ ਭਾਰਤ ਨੇ ਇੰਗਲੈਂਡ ਨੂੰ ਆਖ਼ਰੀ ਓਵਰ ਵਿੱਚ ਆਲ ਆਊਟ ਕਰ ਦਿੱਤਾ ਅਤੇ ਇਸ ਨਾਲ ਹੀ ਭਾਰਤ ਨੇ ਇੱਕ ਰੋਜ਼ਾ ਸੀਰੀਜ਼ ਵੀ 2-1 ਨਾਲ ਜਿੱਤ ਲਈ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਕੇ ਇੰਗਲੈਂਡ ਸਾਹਮਣੇ 330 ਦੌੜਾਂ ਦਾ ਟੀਚਾ ਰੱਖਿਆ ਸਿੀ। ਭਾਰਤ ਵੱਲੋਂ ਸ਼ਿਖਰ ਧਵਨ, ਰਿਸ਼ਬ ਪੰਤ ਅਤੇ ਹਾਰਦਿਕ ਪਾਂਡਿਆ ਨੇ ਅਰਧ ਸੈਂਕੜੇ ਲਾਏ ਸਨ। ਉਥੇ, ਇੰਗਲੈਂਡ ਲਈ ਮਾਰਕ ਵੁੱਡ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਝਟਕਾਈਆਂ ਸਨ। ਉਥੇ, ਆਦਿਲ ਰਾਸ਼ਿਦ ਦੀ ਧਮਾਕੇਦਾਰ ਗੇਂਦਬਾਜ਼ੀ ਨੇ ਭਾਰਤ ਦੇ ਮੁਢਲੇ ਬੱਲੇਬਾਜਾਂ ਨੂੰ ਛੇਤੀ ਆਊਟ ਕਰ ਦਿੱਤਾ ਸੀ ਅਤੇ ਉਸ ਨੇ ਦੋ ਅਹਿਮ ਵਿਕਟਾਂ ਵੀ ਝਟਕਾਈਆਂ। ਸੈਮ ਕਰਨ, ਰੀਸ ਟਾਪਲੇਅ, ਬੇਨ ਸਟੋਕਸ, ਮੋਈਨ ਅਲੀ ਅਤੇ ਲਿਆਮ ਲਿਵਿੰਗਸਟੋਨ ਨੇ ਇੱਕ-ਇੱਕ ਵਿਕਟ ਝਟਕਾਈ।