ਨਵੀਂ ਦਿੱਲੀ: ਭਾਰਤੀ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਕਿਹਾ ਕਿ ਜੇ ਉਹ ਰਾਸ਼ਟਰੀ ਚੋਣਕਾਰ ਹੁੰਦੇ ਤਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਉਨ੍ਹਾਂ ਦੀ ਟੀਮ ਦਾ ਹਿੱਸਾ ਹੁੰਦੇ।
ਨਹਿਰਾ ਨੇ ਕਿਹਾ, "ਜੇ ਮੈਂ ਰਾਸ਼ਟਰੀ ਚੋਣਕਾਰ ਹੁੰਦਾ ਤਾਂ ਐਮਐਸ ਧੋਨੀ ਮੇਰੀ ਟੀਮ ਵਿਚ ਹੁੰਦਾ ਪਰ ਵੱਡਾ ਸਵਾਲ ਇਹ ਹੈ ਕਿ ਉਹ ਖੇਡਣਾ ਚਾਹੁੰਦਾ ਹੈ ਜਾਂ ਨਹੀਂ। ਆਖ਼ਰਕਾਰ ਇਹ ਇਸ ਗੱਲ ਨਾਲ ਮਾਇਨੇ ਰੱਖਦਾ ਹੈ ਕਿ ਧੋਨੀ ਕੀ ਚਾਹੁੰਦੇ ਹਨ।"
ਧੋਨੀ ਲਗਭਗ ਇਕ ਸਾਲ ਤੋਂ ਪ੍ਰਤੀਯੋਗੀ ਕ੍ਰਿਕਟ ਤੋਂ ਦੂਰ ਹਨ। ਉਸ ਨੇ ਸੈਮੀਫ਼ਾਈਨਲ ਵਿੱਚ ਭਾਰਤ ਲਈ ਆਖ਼ਰੀ ਮੈਚ 2019 ਦੇ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਇਸ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਧੋਨੀ ਨੂੰ ਟੀਮ ਵਿੱਚ ਹੋਣਾ ਚਾਹੀਦਾ ਧੋਨੀ ਨੇ ਲੰਮੇ ਬਰੇਕ ਤੋਂ ਬਾਅਦ 2020 ਵਿਚ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਵਜੋਂ ਆਈਪੀਐਲ ਵਿਚ ਪਰਤਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਕਿਹਾ ਜਾ ਰਿਹਾ ਸੀ ਕਿ ਆਈਪੀਐਲ 2020 ਮਹਿੰਦਰ ਸਿੰਘ ਧੋਨੀ ਦੇ ਭਵਿੱਖ ਦਾ ਫ਼ੈਸਲਾ ਕਰੇਗੀ, ਪਰ ਇਸ ਦੇ ਮੁਲਤਵੀ ਹੋਣ ਤੋਂ ਬਾਅਦ ਧੋਨੀ ਦੇ ਸੰਨਿਆਸ ਦੀ ਖ਼ਬਰ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ।
ਨਹਿਰਾ ਦੇ ਅਨੁਸਾਰ, "ਜੇਕਰ ਧੋਨੀ ਟੀਮ ਇੰਡੀਆ ਲਈ ਖੇਡਣਾ ਚਾਹੁੰਦੇ ਹਨ ਤਾਂ ਉਸ ਨੂੰ ਜ਼ਰੂਰ ਟੀਮ ਵਿੱਚ ਹੋਣਾ ਚਾਹੀਦਾ ਹੈ, ਜੇ ਧੋਨੀ ਭਾਰਤੀ ਟੀਮ ਵਿਚ ਵਾਪਸੀ ਕਰਨਾ ਚਾਹੁੰਦੇ ਹਨ, ਤਾਂ ਆਈਪੀਐਲ 2020 ਉਨ੍ਹਾਂ ਲਈ ਆਦਰਸ਼ ਪਲੇਟਫਾਰਮ ਹੁੰਦਾ।”
ਹਾਲ ਹੀ ਵਿਚ ਭਾਰਤ ਟੀਮ ਦੇ ਸਾਬਕਾ ਚੋਣਕਾਰ ਐਮਐਸਕੇ ਪ੍ਰਸਾਦ ਨੇ ਇਹੀ ਗੱਲ ਕਹੀ ਸੀ। ਉਸ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਟੀ -20 ਵਰਲਡ ਕੱਪ ਹੋ ਰਿਹਾ ਹੈ ਜਾਂ ਨਹੀਂ। ਜੇ ਅਜਿਹਾ ਹੋ ਰਿਹਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਪਹਿਲਾਂ ਦੀ ਤਿਆਰੀ ਦੇ ਰੂਪ ਵਿੱਚ ਦੇਖੋਗੇ, ਜੇ ਇਹ ਬਾਏਲੇਟਰਲ ਲੜੀ ਲਈ ਹੈ, ਤਾਂ ਤੁਹਾਡੇ ਕੋਲ ਪਹਿਲਾਂ ਹੀ ਕੇ ਐਲ ਰਾਹੁਲ, ਰਿਸ਼ਭ ਪੰਤ ਅਤੇ ਸੰਜੂ ਸੈਮਸਨ ਹਨ।"
ਪ੍ਰਸਾਦ ਨੇ ਹਾਲਾਂਕਿ ਕਿਹਾ ਕਿ ਧੋਨੀ ਦੀ ਮੌਜੂਦਗੀ ਨਾਲ ਵਿਕਟਕੀਪਰਾਂ ਨੂੰ ਬਹੁਤ ਫ਼ਾਇਦਾ ਹੋਏਗਾ। ਦੱਸ ਦੇਈਏ ਕਿ ਧੋਨੀ ਨੂੰ ਬੀਸੀਸੀਆਈ ਦੇ ਸਾਲਾਨਾ ਸਮਝੌਤੇ ਵਿਚ ਜਗ੍ਹਾ ਨਹੀਂ ਮਿਲੀ। ਇਹ ਇਕਰਾਰਨਾਮਾ ਅਕਤੂਬਰ 2019 ਤੋਂ ਸਤੰਬਰ 2020 ਤੱਕ ਲਾਗੂ ਹੈ।