ਦੁਬਈ: ਇੰਟਰਨੈਸ਼ਨਲ ਕ੍ਰਿਕਟ ਕਾਉਂਸਲ (ਆਈਸੀਸੀ) ਬੋਰਡ ਦੀ ਅੱਜ ਹੋਣ ਵਾਲੀ ਆਨਲਾਈਨ ਬੈਠਕ ਆਈਪੀਐਲ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਹੋਵਗੀ। ਇਸ ਬੈਠਕ ਵਿੱਚ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਫ਼ੈਸਲਾ ਹੋ ਸਕਦਾ ਹੈ।
ICC ਦੀ ਆਨਲਾਈਨ ਬੈਠਕ ਵਿੱਚ ਹੋ ਸਕਦੈ IPL ਦੇ ਭਵਿੱਖ ਦਾ ਫ਼ੈਸਲਾ
ਅੱਜ ਦੁੁੁਬਈ ਵਿੱਚ ਇੰਟਰਨੈਸ਼ਨਲ ਕਾਉਂਸਲ ਦੇ ਬੋਰਡ ਦੀ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਟੀ-20 ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ।ਜੋ ਇੰਡੀਅਨ ਪ੍ਰੀਮੀਅਮ ਲੀਗ 2020 ਦਾ ਭਵਿੱਖ ਤੈਅ ਹੋਵੇਗਾ।
ਬੀਸੀਸੀਆਈ ਨੂੰ ਉਮੀਦ ਹੈ ਕਿ ਇਸ ਨੂੰ ਮੁਲਤਵੀ ਕੀਤਾ ਜਾਵੇਗਾ ਤਾਂ ਜੋ ਆਈਪੀਐਲ ਕਰਵਾਇਆ ਜਾ ਸਕੇ। ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਆਸਟ੍ਰੇਲੀਆ ਵਿੱਚ 18 ਅਕਤੂਬਰ ਤੋਂ 15 ਨਵੰਬਰ ਤੱਕ ਹੋਣਾ ਹੈ। ਪਰ ਦੇਸ਼ ਦੇ ਕ੍ਰਿਕਟ ਬੋਰਡ ਨੇ ਵਿਕਟੋਰੀਆ ਰਾਜ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖ ਦੇ ਹੋਏ ਮਈ ਵਿੱਚ ਹੀ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਅਸਮਰਥਾ ਜ਼ਾਹਰ ਕੀਤੀ ਸੀ।
ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜੇਕਰ ਅਜਿਹੇ ਵਿੱਚ ਆਈਪੀਐਲ ਕਰਵਾਇਆ ਜਾਂਦਾ ਹੈ ਤਾਂ ਕੇਂਦਰ ਸਰਕਾਰ ਤੋਂ ਇਜਾਜ਼ਤ ਮਿਲਣ ਉੱਤੇ ਇਸ ਨੂੰ ਯੂਏਆਈ ਵਿੱਚ ਕਰਵਾਇਆ ਜਾ ਸਕਦਾ ਹੈ। ਬੀਸੀਸੀਆਈ ਦੀ ਅਪੈਕਸ ਕਾਉਂਸਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਹਿਲਾ ਕਦਮ ਏਸ਼ੀਆ ਕੱਪ ਨੂੰ ਮੁਲਤਵੀ ਕਰਨਾ ਸੀ ਜੋ ਹੋ ਗਿਆ ਹੈ ਪਰ ਵਿਸ਼ਵ ਕੱਲ ਉੱਤੇ ਫ਼ੈਸਲੇ ਤੋਂ ਬਾਅਦ ਹੀ ਅਸੀਂ ਆਪਣੀ ਯੋਜਨਾ ਨੂੰ ਅੱਗੇ ਵਧਾ ਸਕਦੇ ਹਾਂ।