ਪੰਜਾਬ

punjab

ETV Bharat / sports

ਵਿਰਾਟ ਨੇ ਸਥਾਪਿਤ ਕੀਤਾ ਨਵਾਂ ਕੀਰਤੀਮਾਨ, ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ - Sachin Tendulkar

ਭਾਰਤ ਪਾਕਿਸਤਾਨ ਵਿਚਾਲੇ ਹੋਏ ਮੈਚ 'ਚ ਵਿਕਾਟ ਸੈਨਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਮੈਚ 'ਚ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਨੂੰ ਪਿਛੇ ਛੱਡਦੇ ਹੋਇਆ ਨਵਾਂ ਕੀਰਤੀਮਾਨ ਬਣਾਇਆ ਹੈ।

ਵਿਰਾਟ ਕੋਹਲੀ

By

Published : Jun 17, 2019, 1:50 AM IST

Updated : Jun 17, 2019, 7:28 AM IST

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ 'ਤੇ ਵਿਸ਼ਵ ਕੱਪ 'ਚ 7ਵੀਂ ਬਾਰ ਜਿੱਤ ਹਾਸਲ ਕੀਤੀ ਹੈ। ਵਿਰਾਟ ਸੈਨਾ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਕੇ ਇਹ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਮੈਚ 'ਚ ਕੈਪਟਨ ਵਿਰਾਟ ਕੋਹਲੀ ਨੇ ਵੀ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਵਿਰਾਟ ਨੇ ਸਚਿਨ ਤੇਂਦੁਲਕਰ ਨੂੰ ਪਿਛੇ ਛੱਡਦੇ ਹੋਇਆ ਵਨ ਡੇਅ ਮੈਚਾਂ 'ਚ ਸਭ ਤੋਂ ਘੱਟ ਮੈਚਾਂ 'ਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ।

ਸਚਿਨ ਤੇਂਦੁਲਕਰ ਨੇ ਇਹ ਕਾਰਨਾਮਾ 276 ਪਾਰੀਆਂ ਖੇਡ ਕੇ ਕੀਤਾ ਸੀ, ਪਰ ਵਿਰਾਟ ਕੋਹਲੀ ਨੇ 222 ਪਾਰੀਆਂ 'ਚ 11,000 ਦੌੜਾਂ ਦੇ ਟੀਚੇ ਨੂੰ ਪਾਰ ਕੀਤਾ। ਇਸ ਤੋਂ ਬਿਨਾਂ ਸਭ ਤੋਂ ਤੇਜ਼ 8,000, 9,000 ਅਤੇ 10,000 ਦੌੜਾਂ ਦਾ ਟੀਚਾਂ ਪ੍ਰਾਪਤ ਕਰਨ ਦਾ ਰਿਕਾਰਡ ਵੀ ਉਨ੍ਹਾਂ ਦੇ ਹੀ ਨਾਂਅ ਹੈ।

Last Updated : Jun 17, 2019, 7:28 AM IST

ABOUT THE AUTHOR

...view details