ਚੰਡੀਗੜ੍ਹ: ਭਾਰਤ-ਪਾਕਿਸਤਾਨ ਵਿਚਾਲੇ ਹੋਏ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਰਤੀ ਟੀਮ ਨੇ ਪਾਕਿਸਤਾਨ ਨੂੰ 89 ਰਨਾਂ ਨਾਲ ਹਰਾਇਆ। ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਬਾਰ ਵਿਸ਼ਵ ਕੱਪ 'ਚ ਹਰਾਇਆ ਹੈ।
ਵਿਸ਼ਵ ਕੱਪ 2019: ਭਾਰਤ ਦੀ ਪਾਕਿਸਤਾਨ 'ਤੇ ਕ੍ਰਿਕੇਟ ਸਟਰਾਇਕ, ਹਾਸਲ ਕੀਤੀ ਧਮਾਕੇਦਾਰ ਜਿੱਤ - ਭਾਰਤ
ਵਿਸ਼ਪ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਬਾਰ ਹਰਾਇਆ ਹੈ। ਡਕਵਰਥ ਲੁਇਸ ਨਿਯਮ ਮੁਤਾਬਿਕ ਪਾਕਿਸਤਾਨ ਨੂੰ 40 ਓਵਰਾਂ 'ਚ 302 ਦੌੜਾਂ ਦਾ ਟੀਚਾ ਮਿਲਿਆ ਸੀ। ਪਾਕਿਸਤਾਨ ਦੀ ਟੀਮ 40 ਓਵਰਾਂ 'ਚ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ।
ਵਿਸ਼ਵ ਕੱਪ 2019
ਭਾਰਤ ਨੇ ਪਾਕਿ ਨੂੰ 337 ਦੌੜਾਂ ਦਾ ਟੀਚਾ ਦਿੱਤਾ ਸੀ। 337 ਦੌੜਾਂ ਦਾ ਪਿੱਛਾ ਕਰਦੀ ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਮੀਂਹ ਕਾਰਨ ਕਈ ਬਾਰ ਮੈਚ ਨੂੰ ਵਿੱਚ ਹੀ ਰੋਕ ਦਿੱਤਾ ਗਿਆ, ਜਿਸ ਦੇ ਚਲਦੇ ਕਾਰਨ ਪਾਕਿਸਤਾਨ ਨੂੰ ਡਕਵਰਥ ਲੁਇਸ ਦੇ ਨਿਯਮ ਮੁਤਾਬਿਕ 40 ਓਵਰਾਂ 'ਚ 302 ਦੌੜਾਂ ਦਾ ਟੀਚਾ ਮਿਲਿਆ ਸੀ। ਪਾਕਿਸਤਾਨ ਦੀ ਟੀਮ 40 ਓਵਰਾਂ 'ਚ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ।