ਨਵੀਂ ਦਿੱਲੀ: ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 178 ਦੌੜਾਂ ਦਾ ਟੀਚਾ ਦਿੱਤਾ। ਇਸ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਹੁਣ ਤੱਕ 7 ਵਿਕਟਾਂ ਗਵਾ ਦਿੱਤੀਆਂ ਹਨ। ਮੈਚ ਰੋਮਾਂਚਕ ਮੋੜ 'ਤੇ ਪਹੁੰਚ ਚੁੱਕਿਆ ਹੈ।
ICC U-19 World Cup Final: ਭਾਰਤ ਅਤੇ ਬੰਗਲਾਦੇਸ਼ ਦਾ ਫਾਈਨਲ ਮੁਕਾਬਲਾ ਰੋਮਾਂਚਕ ਮੋੜ 'ਤੇ - ICC U-19 World Cup Final
ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 178 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਹੁਣ ਤੱਕ 7 ਵਿਕਟਾਂ ਗਵਾ ਦਿੱਤੀਆਂ ਹਨ। ਮੈਚ ਰੋਮਾਂਚਕ ਮੋੜ 'ਤੇ ਪਹੁੰਚ ਚੁੱਕਿਆ ਹੈ।

ਆਈਸੀਸੀ ਅੰਡਰ -19 ਵਰਲਡ ਕੱਪ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਬੰਗਲਾਦੇਸ਼ ਖ਼ਿਲਾਫ਼ ਖ਼ਿਤਾਬੀ ਮੈਚ ਵਿੱਚ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ 47.2 ਓਵਰਾਂ ਵਿੱਚ 177 ਦੌੜਾਂ ’ਤੇ ਆਊਟ ਹੋ ਗਈ। ਪਹਿਲੀ ਵਾਰ ਫਾਈਨਲ ਵਿੱਚ ਪਹੁੰਚਣ ਵਾਲੀ ਬੰਗਲਾਦੇਸ਼ ਦੇ ਸੱਦੇ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਪ੍ਰਿਆਮ ਗਰਗ ਦੀ ਟੀਮ ਨੇ ਦੋ ਵਿਕਟਾਂ ਗੁਆਉਣ ਤੋਂ ਬਾਅਦ 103 ਦੌੜਾਂ ਬਣਾਈਆਂ ਸੀ ਪਰ ਇਸ ਤੋਂ ਬਾਅਦ ਭਾਰਤੀ ਟੀਮ ਪੂਰੀ ਤਰ੍ਹਾਂ ਲੜਖੜਾ ਗਈ ਅਤੇ 177 ਦੌੜਾਂ 'ਤੇ ਸਾਰੀ ਪਾਰੀ ਸਿਮਟ ਗਈ।
178 ਦੌੜਾਂ ਦਾ ਪਿੱਛਾ ਕਰਦੀ ਬੰਗਲਾਦੇਸ਼ੀ ਟੀਮ ਨੇ ਹੁਣ ਤੱਕ 7 ਵਿਕਟਾਂ ਗਵਾ ਦਿੱਤੀਆਂ ਹਨ ਅਤੇ ਮੈਚ ਰੋਮਾਂਚਕ ਮੋੜ 'ਤੇ ਹੈ।