ਨਵੀਂ ਦਿੱਲੀ: ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿੱਚ ਬੰਗਲਾਦੇਸ਼ ਦੀ ਟੀਮ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈਸੀਸੀ ਟੂਰਨਾਮੈਂਟ ਵਿੱਚ ਪਹਿਲੀ ਵਾਰ ਕਬਜ਼ਾ ਕਰ ਲਿਆ ਹੈ। ਬੰਗਲਾਦੇਸ਼ ਦੇ ਕਪਤਾਨ ਅਕਬਰ ਨੇ 43 ਦੌੜਾਂ ਬਣਾਈਆਂ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਪਹਿਲੀ ਵਾਰ ਆਈਸੀਸੀ ਦੇ ਉੱਚ ਪੱਧਰ ਦੇ ਖਿਤਾਬ ਨੂੰ ਆਪਣੇ ਨਾਂਅ ਕੀਤਾ ਹੈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਯਾਸਸ਼ਵੀ ਜੈਸਵਾਲ (88) ਦੀ ਸੰਘਰਸ਼ਮਈ ਪਾਰੀ ਦੇ ਬਾਵਜੂਦ ਆਈਸੀਸੀ ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਬੰਗਲਾਦੇਸ਼ ਖ਼ਿਲਾਫ਼ 177 ਦੌੜਾਂ ਹੀ ਬਣਾ ਸਕਿਆ।