ਲਾਹੌਰ : ਪਾਕਿਸਤਾਨ ਦੇ ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ, ਆਈਸੀਸੀ ਨਿਰਪੱਖ ਅਧਿਕਾਰੀ ਨਿਯੁਕਤ ਕਰਨ ਤੋਂ ਪਹਿਲਾਂ ਪਾਕਿਸਤਾਨ ਦੀ ਸਰਕਾਰ ਦੁਆਰਾ ਕੀਤੇ ਗਏ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਵੇਗੀ।
ਪਾਕਿਸਤਾਨ ਵਿੱਚ ਆਖ਼ਰੀ ਕੌਮਾਂਤਰੀ ਲੜੀ 2015 ਵਿੱਚ ਜਿੰਮਬਾਵੇ ਨੇ ਖੇਡੀ ਸੀ। ਉਸ ਸਮੇਂ ਆਈਸੀਸੀ ਨੇ ਨਿਰਪੱਖ ਅਧਿਕਾਰੀ ਨਿਯੁਕਤ ਨਹੀਂ ਕੀਤੇ ਸੀ ਅਤੇ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਮੈਚ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਸੀ।
ਹੁਣ ਇਹ ਦੇਖਣਾ ਹੋਵੇਗਾ ਕਿ ਆਈਸੀਸੀ ਕੀ ਇਸ ਵਾਰ ਵੀ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸਐੱਲਸੀ) ਨੂੰ ਆਪਣੇ-ਆਪਣੇ ਮੈਚ ਅਧਿਕਾਰੀ ਨਿਯੁਕਤ ਕਰਨ ਨੂੰ ਕਹਿੰਦੀ ਹੈ ਜਾਂ ਫ਼ਿਰ ਨਿਰਪੱਖ ਅਧਿਕਾਰੀ ਨਿਯੁਕਤ ਕਰ ਪਾਕਿਸਤਾਨ ਦੀ ਸੁਰੱਖਿਆ ਨੂੰ ਹਰੀ ਝੰਡੀ ਦਿੰਦੀ ਹੈ।
ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਕਾਰ 27 ਸਤੰਬਰ ਤੋਂ ਸ਼ੁਰੂ ਹੋ ਰਹੀ ਲੜੀ ਉੱਤੇ ਹਾਲਾਂਕਿ ਕਾਲੇ ਬੱਦਲ ਮੰਡਰਾ ਰਹੇ ਹਨ ਕਿਉਂਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੂੰ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦਾ ਦੌਰਾ ਕਰਨ ਉੱਤੇ ਉਨ੍ਹਾਂ ਦੀ ਟੀਮ ਉੱਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਸ ਤੋਂ ਬਾਅਦ ਐੱਸਐੱਲਸੀ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਦੁਬਾਰਾ ਤੋਂ ਜਾਂਚ ਕਰੇਗੀ।
ਪੀਸੀਬੀ ਨੇ ਹਾਲਾਂਕਿ ਇਸ ਦਰਮਿਆਨ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਇਸ ਲੜੀ ਲਈ ਕਿਸੇ ਨਿਰਪੱਖ ਦੇਸ਼ ਵਿੱਚ ਨਹੀਂ ਜਾਵੇਗੀ। ਦੋਵੇਂ ਟੀਮਾਂ ਨੇ ਤਿੰਨ ਟੀ20 ਅਤੇ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਖੇਡਣੀ ਹੈ।
ਪੰਕਜ ਅਡਵਾਨੀ ਨੇ ਜਿੱਤਿਆ IBSF ਵਰਲਡ ਬਿਲਿਅਰਡਜ਼ ਵਿਸ਼ਵ ਕੱਪ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ