ਦੁਬਈ: ਆਈਸੀਸੀ ਦੀ ਸੋਮਵਾਰ ਨੂੰ ਜਾਰੀ ਤਾਜ਼ਾ ਟੀ-20 ਵਿਸ਼ਵ ਰੈਕਿੰਗ ਵਿੱਚ ਭਾਰਤ ਦੇ ਬੱਲੇਬਾਜ਼ ਕੇਐਲ ਰਾਹੁਲ ਨੇ ਪਹਿਲਾ ਸਥਾਨ ਅਤੇ ਦੱਖਣ ਅਫਰੀਕਾ ਦੇ ਸਪਿਨਰ ਤਬਰੇਜ ਸ਼ਮਸੀ ਨੇ ਗੇਂਦਬਾਜ਼ਾਂ ਵਿਚਕਾਰ ਦੂਜਾ ਸਥਾਨ ਹਾਸਲ ਕਰ ਲਿਆ ਹੈ।
ਇਸ ਦੇ ਇਲਾਵਾ ਦੱਖਣ ਅਫਰੀਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਾਕਿਸਤਾਨ ਦੇ ਵਿਕਟਕੀਪਰ-ਬਲੇਬਾਜ਼ ਮੁਹੰਮਦ ਰਿਜਵਾਨ 42ਵੇਂ ਸਥਾਨ ਉੱਤੇ ਪਹੁੰਚ ਗਿਆ ਹੈ।
ਪਾਕਿਸਤਾਨ ਨੇ ਐਤਵਾਰ ਨੂੰ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 8 ਗੇਂਦਾਂ ਨਾਲ 4 ਵਿਕਟਾਂ ਤੋਂ ਹਰਾ ਕੇ 2-1 ਨਾਲ ਮੈਚ ਜਿੱਤਿਆ ਹੈ। ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਦੂਜੇ ਟੀ-20 ਵਿੱਚ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਸ਼ਮਸੀ ਨੇ ਇਸ ਸੀਰੀਜ਼ ਵਿੱਚ ਛੇ ਵਿਕਟ ਆਪਣੇ ਨਾਂਅ ਕੀਤੇ ਹਨ, ਜਿਸ ਦੇ ਅੰਤਮ ਮੈਚ ਵਿੱਚ 25 ਦੌੜਾਂ ਦੇ ਕੇ 4 ਵਿਕੇਟ ਸ਼ਾਮਲ ਕੀਤੇ ਸਨ। ਇਸ ਦੇ ਨਾਲ ਹੀ ਖੱਬੇ ਹੱਥ ਦੀ ਕਲਾਈ ਦੇ ਸਪਿਨਰ ਨੇ ਆਸਟ੍ਰੇਲਿਆ ਦੇ ਐਡਮ ਜਮਪਾ, ਇੰਗਲੈਂਡ ਦੇ ਆਦਿਲ ਰਾਸ਼ਿਦ ਅਤੇ ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਗੇਂਦਬਾਜ਼ਾਂ ਦੀ ਰੈਕਿੰਗ ਵਿੱਚ ਸਿਖਰ ਉੱਤੇ ਮੌਜੂਦ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਤੋਂ ਉਹ ਸਿਰਫ਼ 3 ਅੰਕ ਪਿੱਛੇ ਹਨ।
ਰਿਜਵਾਨ ਨੂੰ ਵੀ ਸੀਰੀਜ ਵਿੱਚ 197 ਦੌੜਾਂ ਬਣਾਉਣ ਦਾ ਲਾਭ ਹੋਇਆ ਜਿਸ ਵਿੱਚ ਨਾਬਾਦ 104, 51 ਅਤੇ 42 ਸ਼ਾਮਲ ਸੀ। ਇਨ੍ਹਾਂ ਪ੍ਰਭਾਵਸ਼ਾਲੀ ਦੌੜਾਂ ਦੀ ਬਦੌਲਤ ਉਨ੍ਹਾਂ ਨੂੰ ਪਲੇਅਰ ਆਫ ਦ ਸੀਰੀਜ ਦਾ ਅਵਾਰਡ ਆਪਣੇ ਨਾਂਅ ਕੀਤਾ ਅਤੇ 116 ਸਥਾਨਾਂ ਦੀ ਛਲਾਂਗ ਲਗਾਦੇ ਹੋਏ ਉਹ ਕਰੀਅਰ ਦਾ ਸਰਬੋਤਮ 42ਵੇਂ ਸਥਾਨ ਉੱਤੇ ਪਹੁੰਚ ਗਏ ਹਨ।
ਇੱਕ ਹੋਰ ਪਾਕਿਸਤਾਨੀ ਬਲੇਬਾਜ਼ ਹੈਦਰ ਅਲੀ 13 ਸਥਾਨਾਂ ਦੀ ਛਲਾਂਗ ਲਗਾਦੇ ਹੋਏ 137ਵੇਂ ਨੰਬਰ ਉੱਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਸੋਮਵਾਰ ਨੂੰ ਜਾਰੀ ਟੀ-20 ਵਿਸ਼ਵ ਰੈਕਿੰਗ ਵਿੱਚ ਬਲੇਬਾਜ਼ ਦੀ ਸੂਚੀ ਵਿੱਚ ਸਤਵੇਂ ਸਥਾਨ ਉੱਤੇ ਕਾਇਮ ਹਨ।