ਨਵੀਂ ਦਿੱਲੀ: ਆਈਸੀਸੀ ਟੀ-20 ਵਿਸ਼ਵ ਕੱਪ 2020 ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ 2020 ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਆਯੋਜਨ ਹੁਣ ਅਕਤੂਬਰ 2021 ਵਿੱਚ ਕੀਤਾ ਜਾਵੇਗਾ। ਆਈਸੀਸੀ ਨੇ ਸਪੱਸ਼ਟ ਕੀਤਾ ਹੈ ਕਿ 2020 ਵਿੱਚ ਹੋਣ ਵਾਲਾ ਟੀ-20 ਵਿਸ਼ਵ ਹੁਣ ਅਕਤੂਬਰ 2021 ਵਿੱਚ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ 14 ਨਵੰਬਰ 2021 ਨੂੰ ਹੋਵੇਗਾ।
ਇਸ ਦੇ ਨਾਲ ਹੀ ਆਈਸੀਸੀ ਨੇ 2022 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਬਾਰੇ ਵੀ ਸਥਿਤੀ ਨੂੰ ਸਾਫ਼ ਕੀਤਾ ਹੈ। 2022 ਦਾ ਟੀ-20 ਵਿਸ਼ਵ ਕੱਪ ਅਕਤੂਬਰ 2022 ਵਿੱਚ ਸ਼ੁਰੂ ਹੋ ਕੇ ਨਵੰਬਰ 2022 ਤੱਕ ਹੋਵੇਗਾ ਅਤੇ ਇਸ ਦਾ ਫਾਈਨਲ 13 ਨਵੰਬਰ 2022 ਨੂੰ ਹੋਵੇਗਾ।