ਪੰਜਾਬ

punjab

ETV Bharat / sports

ਸਹਿਵਾਗ ਨੇ ਟਰੰਪ ਦੀ ਹਾਰ ‘ਤੇ ਕਿਹਾ, ਚਾਚਾ ਦੀ ਕਾਮੇਡੀ ਯਾਦ ਆਵੇਗੀ - Joe Biden

ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡਨ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਾਲਡ ਟਰੰਪ ਦੀ ਹਾਰ ਨੂੰ ਲੈ ਕੇ ਟਿੱਪਣੀ ਕੀਤੀ ਹੈ। ਸਹਿਵਾਗ ਨੇ ਟਰੰਪ ਦੀ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ, "ਆਪਨੇ ਵਾਲੇ ਬਰਾਬਰ ਹੀ ਹਨ। ਚਾਚਾ ਦੀ ਕਾਮੇਡੀ ਦੀ ਯਾਦ ਆਵੇਗੀ।"

I will remember my uncle's comedy Sehwag said of Trump's defeat
ਸਹਿਵਾਗ ਨੇ ਟਰੰਪ ਦੀ ਹਾਰ ‘ਤੇ ਕਿਹਾ, ਚਾਚਾ ਦੀ ਕਾਮੇਡੀ ਯਾਦ ਆਵੇਗੀ

By

Published : Nov 8, 2020, 3:00 PM IST

ਨਵੀਂ ਦਿੱਲੀ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਈਡਨ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਾਲਡ ਟਰੰਪ ਦੀ ਹਾਰ ਨੂੰ ਲੈ ਕੇ ਟਵੀਟ ਕੀਤਾ। ਸਹਿਵਾਗ ਨੇ ਟਰੰਪ ਦੀ ਫੋਟੋ ਨੂੰ ਟਵੀਟ ਕਰਦਿਆਂ ਲਿਖਿਆ, "ਆਪਨੇ ਵਾਲੇ ਬਰਾਬਰ ਹੀ ਹਨ। ਚਾਚਾ ਦੀ ਕਾਮੇਡੀ ਦੀ ਯਾਦ ਆਵੇਗੀ।"

ਦੋ ਵਾਰ ਦੇ ਉਪ-ਰਾਸ਼ਟਰਪਤੀ ਰਹੇ ਬਾਈਡੇਨ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤੀਆਂ ਅਤੇ ਦੇਸ਼ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ। ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਬਣੇਗੀ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ।

ਸਹਿਵਾਗ ਤੋਂ ਇਲਾਵਾ ਵਿਸ਼ਵ ਦੇ ਕੁਝ ਹੋਰ ਖਿਡਾਰੀਆਂ ਨੇ ਅਮਰੀਕਾ ਦੀਆਂ ਚੋਣਾਂ ਬਾਰੇ ਟਿੱਪਣੀ ਕੀਤੀ ਹੈ।

ਅਮਰੀਕੀ ਫੁੱਟਬਾਲ ਖਿਡਾਰੀ ਮੇਗਨ ਰੇਪੀਨੋਏ ਨੇ ਲਿਖਿਆ, "ਭਵਿੱਖ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਮੈਡਮ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਧਾਈਆਂ।"

ABOUT THE AUTHOR

...view details