ਹੈਦਰਾਬਾਦ: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ 24 ਘੰਟਿਆਂ ਲਈ ਡਾਕਟਰੀ ਨਿਗਰਾਨੀ 'ਚ ਰੱਖਿਆ ਜਾਵੇਗਾ। ਸ਼ਨੀਵਾਰ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਦੇ ਡਾ. ਆਫ਼ਤਾਬ ਖਾਨ ਨੇ ਪੁਸ਼ਟੀ ਕੀਤੀ ਕਿ ਉਹ ਐਂਜੀਓਪਲਾਸਟੀ ਕਰਵਾਉਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹਨ।
24 ਘੰਟਿਆਂ ਲਈ ਡਾਕਰਟਰੀ ਨਿਗਰਾਨੀ 'ਚ ਰਹਿਣਗੇ ਗਾਂਗੁਲੀ
ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਦੇ ਡਾ. ਆਫ਼ਤਾਬ ਖਾਨ ਨੇ ਕਿਹਾ, “ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਹੋਈ ਹੈ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਲਈ ਉਨ੍ਹਾਂ 24 ਘੰਟਿਆਂ ਲਈ ਡਾਕਟਰੀ ਨਿਗਰਾਨੀ 'ਚ ਰੱਖਿਆ ਜਾਵੇਗਾ। ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹਨ। ਉਨ੍ਹਾਂ ਦੇ ਦਿਲ ਵਿੱਚ ਦੋ ਬਲਾਕੇਜ ਹਨ, ਜਿਸ ਦਾ ਇਲਾਜ ਜਾਰੀ ਹੈ। ਸੋਮਵਾਰ ਨੂੰ ਸਾਡੀ ਡਾਕਟਰੀ ਟੀਮ ਦੀ ਇੱਕ ਮੀਟਿੰਗ ਹੋਵੇਗੀ ਤੇ ਇਸ ਮਗਰੋਂ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਕੀ ਕਰਨਾ ਹੈ, ਦਿਲ ਦੇ ਦੌਰੇ ਤੋਂ ਬਾਅਦ ਸੌਰਵ ਲਈ ਆਰਾਮ ਕਰਨਾ ਤਰਜੀਹ ਰਹੇਗੀ। ਉਹ ਹੁਣ ਖ਼ਤਰੇ ਤੋਂ ਬਾਹਰ ਹਨ ਤੇ ਗੱਲਬਾਤ ਕਰ ਰਹੇ ਹਨ।
ਛਾਤੀ ਵਿੱਚ ਦਰਦ ਅਤੇ ਬਲੈਕਆਊਟ ਦੀ ਸ਼ਿਕਾਇਤ
ਇਸ ਤੋਂ ਪਹਿਲਾਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਛਾਤੀ ਵਿੱਚ ਦਰਦ ਅਤੇ ਬਲੈਕਆਊਟ (ਅੱਖਾਂ ਦੇ ਸਾਹਮਣੇ ਹਨੇਰਾ) ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 48 ਸਾਲਾ ਗਾਂਗੁਲੀ ਆਪਣੇ ਘਰੇਲੂ ਜਿਮ ਵਿੱਚ ਕਸਰਤ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਚੱਕਰ ਆ ਗਿਆ ਅਤੇ ਫਿਰ ਉਨ੍ਹਾਂ ਨੇ ਬਲੈਕਆਊਟ ਹੋਣ ਦੀ ਸ਼ਿਕਾਇਤ ਕੀਤੀ। ਕੋਲਕਾਤਾ ਦੀ ਰਹਿਣ ਵਾਲੀ ਗਾਂਗੁਲੀ ਨੂੰ ਤੁਰੰਤ ਸ਼ਹਿਰ ਵਿਚ ਹੀ ਵੁੱਡਲੈਂਡਜ਼ ਮਿਊਂਸਪੈਲਟੀ ਹਸਪਤਾਲ ਲਿਜਾਇਆ ਗਿਆ। ਦੱਸਿਆ ਗਿਆ ਹੈ ਕਿ ਡਾ. ਸਰੋਜ ਮੋਂਡਲ ਜੋ ਕਿ ਸ਼ਹਿਰ ਦੇ ਐਸਐਸਕੇਐਮ ਹਸਪਤਾਲ ਵਿੱਚ ਪ੍ਰੋਫੈਸਰ ਹੈ, ਗਾਂਗੁਲੀ ਦੀ ਦੇਖਭਾਲ ਲਈ ਵੁਡਲੈਂਡਜ਼ ਹਸਪਤਾਲ ਵੀ ਪਹੁੰਚ ਗਏ ਹਨ।
- ਸੌਰਵ ਗਾਂਗੁਲੀ ਨੂੰ ਦੁਪਹਿਰ 1 ਵਜੇ ਦੇ ਕਰੀਬ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
- ਡਾ: ਸਰੋਜ ਮੰਡਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿਹਤ ਬੋਰਡ ਦਾ ਗਠਨ ਕੀਤਾ ਗਿਆ।
- ਜਦੋਂ ਉਹ ਦੁਪਹਿਰ 1 ਵਜੇ ਹਸਪਤਾਲ ਆਏ, ਤਾਂ ਉਨ੍ਹਾਂ ਦੀ ਨਬਜ਼ 70 / ਮਿੰਟ, ਬੀਪੀ 130/80 ਮਿਲੀਮੀਟਰ ਐਚਜੀ ਅਤੇ ਹੋਰ ਕਲੀਨਿਕਲ ਮਾਪਦੰਡ ਆਮ ਸੀਮਾਵਾਂ ਦੇ ਅੰਦਰ ਸਨ।
- ਵੁੱਡਲੈਂਡਜ਼ ਹਸਪਤਾਲ ਦੇ ਡਾ. ਆਫਤਾਬ ਖਾਨ ਨੇ ਪੁਸ਼ਟੀ ਕੀਤੀ ਕਿ ਉਹ ਐਂਜੀਓਪਲਾਸਟੀ ਕਰਵਾਉਣ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ।