ਪੰਜਾਬ

punjab

ETV Bharat / sports

ਮੋਹਾਲੀ ਦੀ ਹਰਲੀਨ ਨੇ ਵਧਾਇਆ ਪੰਜਾਬ ਦਾ ਮਾਣ, ਟੀ-20 ਵਿਸ਼ਵ ਕੱਪ ਲਈ ਮਹਿਲਾ ਕ੍ਰਿਕਟ ਟੀਮ 'ਚ ਹੋਈ ਚੋਣ - Harleen Deol selected in womens cricket team

ਚੰਡੀਗੜ੍ਹ ਟ੍ਰਾਈਸਿਟੀ ਤੋਂ ਹਰਲੀਨ ਦਿਓਲ ਅਤੇ ਤਾਨੀਆ ਭਾਟੀਆ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੀ-20 ਵਿਸ਼ਵ ਕੱਪ ਲਈ ਸਲੈਕਸ਼ਨ ਹੋਈ ਹੈ। ਈਟੀਵੀ ਭਾਰਤ ਦੀ ਟੀਮ ਨੇ ਹਰਲੀਨ ਦੇ ਮਾਤਾ-ਪਿਤਾ ਨਾਲ ਖ਼ਾਸ ਗੱਲਬਾਤ ਕੀਤੀ।

Harleen Deol
ਹਰਲੀਨ ਦਿਓਲ ਦੀ ਟੀ-20 ਵਿਸ਼ਵ ਕੱਪ ਲਈ ਹੋਈ ਚੋਣ

By

Published : Jan 15, 2020, 1:26 PM IST

ਚੰਡੀਗੜ੍ਹ: ਮੋਹਾਲੀ ਦੀ ਹਰਲੀਨ ਦਿਓਲ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੀ-20 ਵਿਸ਼ਵ ਕੱਪ ਲਈ ਸਲੈਕਸ਼ਨ ਹੋ ਗਈ ਹੈ ਜੋ ਕਿ ਬੜੇ ਹੀ ਮਾਣ ਵਾਲੀ ਗੱਲ ਹੈ। ਇਸੇ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਹਰਲੀਨ ਦੇ ਮਾਤਾ-ਪਿਤਾ ਨਾਲ ਖ਼ਾਸ ਗੱਲਬਾਤ ਕੀਤੀ।

ਹਰਲੀਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੀ ਧੀ ਦੀ ਟੀ-20 ਵਿਸ਼ਵ ਕੱਪ ਵਿੱਚ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਕੁੜੀ ਨੇ ਮਾਤਾ-ਪਿਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੜੀ ਜਦੋਂ ਖੇਡਾਂ ਵਿੱਚ ਹੋਵੇ ਤਾਂ ਉਸ ਨੂੰ ਛੱਡ ਕੇ ਅਤੇ ਲੈ ਕੇ ਆਉਣ ਦੀ ਕਾਫੀ ਜ਼ਿੰਮੇਵਾਰੀ ਹੁੰਦੀ ਹੈ।

ਹਰਲੀਨ ਦਿਓਲ ਦੀ ਟੀ-20 ਵਿਸ਼ਵ ਕੱਪ ਲਈ ਹੋਈ ਚੋਣ

ਇਹ ਵੀ ਪੜ੍ਹੋ: ਪਿਤਾ ਦੇ ਅਧੂਰੇ ਸੁਪਨੇ ਨੂੰ ਤਾਨੀਆ ਭਾਟੀਆ ਕਰ ਰਹੀ ਪੂਰਾ

ਹਰਲੀਨ ਨੇ ਪਰਿਵਾਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ। ਉਸ ਨੇ ਕ੍ਰਿਕਟ ਦੇ ਨਾਲ-ਨਾਲ ਹੋਰ ਵੀ ਕਈ ਖੇਡਾਂ ਵਿੱਚ ਮੈਡਲ ਜਿੱਤੇ।

ਦੱਸ ਦਈਏ ਕਿ ਚੰਡੀਗੜ੍ਹ ਟ੍ਰਾਈਸਿਟੀ ਤੋਂ ਤਾਨੀਆ ਭਾਟੀਆ ਅਤੇ ਹਰਲੀਨ ਦਿਓਲ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੀ-20 ਵਿਸ਼ਵ ਕੱਪ ਲਈ ਸਲੈਕਸ਼ਨ ਹੋਈ ਹੈ।

ABOUT THE AUTHOR

...view details