ਬੈਂਗਲੁਰੂ : ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਖਿਡਾਰੀ ਹਾਰਦਿਕ ਪਾਂਡਿਆ ਨੇ ਹਾਲ ਹੀ ਵਿੱਚ ਮੋਹਾਲੀ ਵਿੱਚ ਖੇਡੇ ਗਏ ਦੱਖਣੀ ਅਫ਼ਰੀਕਾ ਵਿਰੁੱਧ ਟੀ-20 ਮੈਚ ਵਿੱਚ ਡੇਵਿਡ ਮਿਲਰ ਨੂੰ ਸ਼ਾਨਦਾਰ ਤਰੀਕੇ ਨਾਲ ਆਉਟ ਕਰ ਵਾਹ-ਵਾਹ ਖੱਟੀ। ਇਸ ਮੈਚ ਵਿੱਚ ਟੀਮ ਇੰਡੀਆ ਨੇ ਪ੍ਰੋਟੀਜ਼ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਵਿਸ਼ਵ ਕੱਪ ਅਭਿਆਨ ਖ਼ਤਮ ਹੋਣ ਤੋਂ ਬਾਅਦ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਸੀ। ਵਿੰਡੀਜ਼ ਵਿਰੁੱਧ ਟੀਮ ਇੰਡੀਆ ਨਾਲ ਪਾਂਡਿਆ ਨਹੀਂ ਗਏ ਸੀ। ਕੌਮਾਂਤਰੀ ਕ੍ਰਿਕਟ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਹੀ ਪਾਂਡਿਆ ਅਕਸਰ ਸੁੱਰਖੀਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਰਹਿੰਦੇ ਹਨ।
ਉਹ ਆਪਣੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫ਼ਿਲਡਿੰਗ ਵਿੱਚ ਮਾਹਿਰ ਹੈ। ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਉਹ ਦੇਸ਼ ਦੇ ਸਭ ਤੋਂ ਵਧੀਆ ਕ੍ਰਿਕਟਰਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ ਹਾਰਦਿਕ ਪਾਂਡਿਆ ਨੇ ਸੋਸ਼ਲ ਮੀਡਿਆ ਉੱਤੇ ਇੱਕ ਫ਼ੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਦੇ ਛੋਟੇ ਹੁੰਦੇ ਦੇ ਦਿਨਾਂ ਨੂੰ ਦੇਖਿਆ ਜਾ ਸਕਦਾ ਹੈ। ਉਸ ਸਮੇਂ ਉਹ ਕਲੱਬ ਕ੍ਰਿਕਟਰ ਸੀ ਅਤੇ ਸੰਘਰਸ਼ ਕਰ ਰਿਹਾ ਸੀ।
ਉਨ੍ਹਾਂ ਨੇ ਆਪਣੀ ਪੁਰਾਣੀ ਫ਼ੋਟੋ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ ਹੈ- ਉਹ ਦਿਨ ਜਦੋਂ ਮੈਂ ਮੈਚ ਖੇਡਣ ਲਈ ਟਰੱਕ ਵਿੱਚ ਸਫ਼ਰ ਕਰਦਾ ਸੀ, ਇਸ ਨਾਲ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।
ਇਹ ਇੱਕ ਕਮਾਲ ਦਾ ਸਫ਼ਰ ਰਿਹਾ ਹੈ। ਹਾਂ ਮੈਂ ਇਸ ਖੇਡ ਨੂੰ ਪਿਆਰ ਕਰਦਾ ਹਾਂ। ਪਾਂਡਿਆ ਆਪਣੇ ਮੈਚਾਂ ਦੇ ਲਈ ਕਾਫ਼ੀ ਸਫ਼ਰ ਕਰਦੇ ਸਨ। ਇਨ੍ਹਾਂ ਸੰਘਰਸ਼ਾਂ ਨੇ ਹੀ ਪਾਂਡਿਆ ਨੂੰ ਅੱਜ ਇੱਕ ਸਿਤਾਰਾ ਖਿਡਾਰੀ ਬਣਾਇਆ ਹੈ।
ਅੱਜ ਤੋਂ ਹੋਣ ਜਾ ਰਿਹੈ ਲੇਵਰ ਕੱਪ ਦਾ ਆਗਾਜ਼, ਜਾਣੋ ਕਿਉਂ ਹੈ ਬਾਕੀ ਟੂਰਨਾਮੈਂਟਾਂ ਤੋਂ ਅਲੱਗ