ਪੰਜਾਬ

punjab

ETV Bharat / sports

ਹਾਰਦਿਕ ਦੀ ਸਾਬਕਾ ਪ੍ਰੇਮਿਕਾ ਐਲੀ ਅਵਰਾਮ ਨੇ ਸੋਸ਼ਲ ਮੀਡੀਆ ਉੱਤੇ ਕੀਤੀ ਅਜੀਬ ਪੋਸਟ - hardik pandya ex girlfriend elli avram

ਹਾਰਦਿਕ ਪਾਂਡਿਆ ਦੀ ਪਹਿਲਾ ਵਾਲੀ ਪ੍ਰੇਮਿਕਾ ਐਲੀ ਅਵਰਾਮ ਨੇ ਹਾਰਦਿਕ ਅਤੇ ਨਤਾਸ਼ਾ ਦੀ ਮੰਗਣੀ ਦੇ ਬਾਅਦ ਇੱਕ ਅਜੀਬ ਜਿਹੀ ਪੋਸਟ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

elli avram
ਫ਼ੋਟੋ

By

Published : Jan 4, 2020, 5:29 PM IST

ਮੁੰਬਈ: ਭਾਰਤੀ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਨੇ ਇੱਕ ਜਨਵਰੀ ਨੂੰ ਆਪਣੀ ਪ੍ਰੇਮਿਕਾ ਨਤਾਸ਼ਾ ਨਾਲ ਮੰਗਣੀ ਕਰ ਲਈ ਹੈ। ਹਾਲਾਂਕਿ ਜਦ ਦੋਵੇਂ ਡੇਟ ਕਰ ਰਹੇ ਸੀ ਤਦ ਕਿਸੀ ਨੇ ਵੀ ਇਸ ਰਿਸ਼ਤੇ ਦੇ ਬਾਰੇ ਖ਼ੁਲਾਸਾ ਨਹੀਂ ਕੀਤਾ ਸੀ ਅਤੇ ਅਚਾਨਕ ਨਵੇਂ ਸਾਲ ਦੇ ਪਹਿਲੇ ਹੀ ਦਿਨ ਮੰਗਣੀ ਕਰ ਲਈ ਸੀ। ਇਸ ਉੱਤੇ ਉਨ੍ਹਾਂ ਦੀ ਪਹਿਲਾ ਵਾਲੀ ਪ੍ਰੇਮਿਕਾ ਉਰਵਸ਼ੀ ਰੋਟੇਲਾ ਅਤੇ ਹੁਣ ਐਲੀ ਅਵਰਾਮ ਦੀ ਪ੍ਰਤੀਕਿਰਿਆ ਆਈ ਹੈ।

ਫ਼ੋਟੋ

ਹੋਰ ਪੜ੍ਹੋ: ਨਨਕਾਣਾ ਸਾਹਿਬ ਗੁਰਦੁਆਰਾ 'ਤੇ ਹਮਲਾ ਉੱਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਪ੍ਰਤੀਕਿਰਿਆ

ਉਰਵਸ਼ੀ ਨੇ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ- 'ਤੁਹਾਨੂੰ ਮੰਗਣੀ ਦੀਆਂ ਵਧਾਈਆਂ। ਤੁਹਾਡਾ ਰਿਸ਼ਤਾ ਹਮੇਸ਼ਾ ਪਿਆਰ ਭਰਿਆ ਅਤੇ ਖ਼ੁਸ਼ੀਆਂ ਭਰਿਆ ਹੋਵੇ। ਤੁਹਾਡੀ ਮੰਗਣੀ ਉੱਤੇ, ਮੈਂ ਤੁਹਾਨੂੰ ਇੱਕ ਸ਼ਾਨਦਾਰ ਜੀਵਨ ਤੇ ਹਮੇਸ਼ਾ ਦੇ ਲਈ ਪਿਆਰ ਦੀ ਕਾਮਨਾ ਕਰਦੀ ਹਾਂ।'

ਹੋਰ ਪੜ੍ਹੋ: ਜਿਤੇਂਦਰ ਨੇ ਜਿੱਤਿਆ 74 ਕਿਲੋਗ੍ਰਾਮ ਟਰਾਈਲ ਮੁਕਾਬਲਾ, ਸੁਸ਼ੀਲ ਕੁਮਾਰ ਟੋਕਿਓ ਓਲੰਪਿਕ ਤੋਂ ਹੋ ਸਕਦੇ ਨੇ ਬਾਹਰ!

ਇਸ ਦੇ ਨਾਲ ਹੀ ਐਲੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਤੇ ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ-'ਇਸ ਵਾਰ ਆਪਣੇ ਆਪ ਲਈ ਏਂਜਲ ਬਣੋ।'

ABOUT THE AUTHOR

...view details