ਨਵੀਂ ਦਿੱਲੀ: ਸਪਿਨਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸਿੱਖ ਭਾਈਚਾਰੇ ਦੇ ਲੋਕ ਇੰਗਲੈਂਡ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਭੋਜਨ ਵੰਡ ਰਹੇ ਹਨ। ਹਾਲ ਹੀ ਵਿੱਚ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਸ਼ਾਹਿਦ ਅਫਰੀਦੀ ਅਤੇ ਉਸ ਦੀ ਫਾਊਂਡੇਸ਼ਨ ਦਾ ਸਾਥ ਦੇਣ ਅਤੇ ਦਾਨ ਕਰਨ ਦੀ ਅਪੀਲ ਕੀਤੀ ਹੈ।
ਸ਼ਾਹਿਦ ਅਫ਼ਰੀਦੀ ਦੇ ਸੰਗਠਨ ਦੀ ਹਮਾਇਤ ਕਰਨ 'ਤੇ ਹੋਏ ਟ੍ਰੋਲ
ਭਾਰਤੀ ਕ੍ਰਿਕਟ ਟੀਮ ਲਈ ਕਈ ਯਾਦਗਾਰੀ ਮੈਚ ਜਿੱਤਣ ਵਾਲੇ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਹਾਲ ਹੀ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਦੇ ਸੰਗਠਨ ਦਾ ਸਮਰਥਨ ਕਰਨ ਲਈ ਭਾਰਤੀ ਪ੍ਰਸ਼ੰਸਕਾਂ ਨੇ ਟ੍ਰੋਲ ਕੀਤਾ। ਹਰਭਜਨ ਸਿੰਘ ਹੀ ਨਹੀਂ ਬਲਕਿ ਯੁਵਰਾਜ ਸਿੰਘ ਨੂੰ ਵੀ ਭਾਰਤੀ ਪ੍ਰਸ਼ੰਸਕਾਂ ਟ੍ਰੋਲ ਕਰਦੇ ਵੇਖੇ ਗਏ।
ਹਰਭਜਨ ਸਿੰਘ ਦਾ ਟਵੀਟ
ਹਰਭਜਨ ਨੇ ਲਿਖਿਆ, "ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ। ਸਿਰਫ਼ ਮਾਨਵਤਾ ਹੈ। ਸੁਰੱਖਿਅਤ ਰਹੋ ਅਤੇ ਘਰ ਰਹੋ। ਪਿਆਰ ਫੈਲਾਓ, ਨਫ਼ਰਤ ਜਾਂ ਵਾਇਰਸ ਨਹੀਂ। ਸਾਰਿਆਂ ਲਈ ਅਰਦਾਸ ਕਰੋ। ਵਾਹਿਗੁਰੂ ਸਾਰਿਆਂ ਨੂੰ ਅਸ਼ੀਰਵਾਦ ਦਿਓ।"
ਹਰਭਜਨ ਇਸ ਤੋਂ ਪਹਿਲਾ ਪਾਕਿਸਤਾਨੀ ਟੀਮ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਦੇ ਫਾਉਂਡੇਸ਼ਨ ਦਾ ਸਮਰਥਨ ਕਰਨ ਉੱਤੇ ਪ੍ਰਸ਼ੰਸਕਾਂ ਵਲੋਂ ਟ੍ਰੋਲ ਹੋਏ ਸਨ।
ਮੈਂ ਭਾਰਤੀ ਹਾਂ ਤੇ ਭਾਰਤੀ ਹੀ ਰਹਾਂਗਾ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਬੁੱਧਵਾਰ ਨੂੰ ਲਿਖਿਆ, “ਅਸਲ ਵਿੱਚ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਸ ਤਰ੍ਹਾਂ ਕਮਜ਼ੋਰਾਂ ਦੀ ਸਹਾਇਤਾ ਲਈ ਇੱਕ ਸੰਦੇਸ਼ ਫੈਲਾਇਆ ਗਿਆ। ਮੇਰਾ ਇਰਾਦਾ ਕੋਵਿਡ-19 ਤੋਂ ਪ੍ਰੇਸ਼ਾਨ ਲੋਕਾਂ ਦੀ ਮਦਦ ਕਰਨ ਦਾ ਸੀ, ਨਾ ਕਿ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੈਂ ਇੱਕ ਭਾਰਤੀ ਸੀ ਅਤੇ ਹਮੇਸ਼ਾ ਇੱਕ ਭਾਰਤੀ ਰਹਾਂਗਾ, ਹਮੇਸ਼ਾ ਮਨੁੱਖਤਾ ਦੇ ਭਲੇ ਲਈ ਖੜੇ ਰਹਾਂਗਾ। ਜੈ ਹਿੰਦ।"
ਇਹ ਵੀ ਪੜ੍ਹੋ:ਪੰਜਾਬ ਦੇ 2 ਵਿਅਕਤੀਆਂ ਦੀ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਹੋਈ ਮੌਤ