ਨਵੀਂ ਦਿੱਲੀ: ਭਾਰਤ ਦੇ ਅਨੁਭਵੀ ਆਫ਼ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਸਾਬਕਾ ਕਪਤਾਨ ਤੇ ਮਹਾਨ ਸਪਿਨਰ ਅਨਿਲ ਕੁੰਬਲੇ ਦੇਸ਼ ਦੇ ਸਭ ਤੋਂ ਵੱਡੇ ਮੈਚ ਵਿਨਰ ਰਹੇ ਹਨ।
ਹਰਭਜਨ ਨੇ ਆਪਣੇ ਕਰੀਅਰ ਦੇ ਜ਼ਿਆਦਾ ਮੈਚ ਕੁੰਬਲੇ ਨਾਲ ਹੀ ਖੇਡੇ ਹਨ। ਇਨ੍ਹਾਂ ਦੋਵਾਂ ਦੀ ਜੋੜੀ ਨੇ ਭਾਰਤ ਨੂੰ ਕਈ ਮੈਚ ਜਿਤਾਏ ਹਨ। ਹਰਭਜਨ ਨੇ ਕਿਹਾ, "ਮੇਰੇ ਵਿਚਾਰ ਵਿੱਚ ਅਨਿਲ ਭਾਰਤ ਲਈ ਖੇਡਣ ਵਾਲੇ ਸਭ ਤੋਂ ਮਹਾਨ ਖਿਡਾਰੀ ਹਨ। ਉਹ ਭਾਰਤ ਲਈ ਹੁਣ ਤੱਕ ਸਭ ਤੋਂ ਵੱਡੇ ਮੈਚ ਵਿਨਰ ਰਹੇ ਹਨ। ਲੋਕ ਕਹਿੰਦੇ ਸੀ ਕਿ ਉਹ ਗੇਂਦ ਨੂੰ ਜ਼ਿਆਦਾ ਸਪਿਨ ਨਹੀਂ ਕਰਾਉਂਦੇ, ਪਰ ਉਨ੍ਹਾਂ ਨੇ ਦੱਸਿਆ ਕਿ ਜੇ ਤੁਹਾਡੇ ਕੋਲ ਜਿਗਰ ਹੈ ਤਾਂ ਤੁਸੀਂ ਬਿਨ੍ਹਾਂ ਸਪਿਨ ਕਰਵਾਏ ਵੀ ਬੱਲੇਬਾਜ਼ ਨੂੰ ਆਊਟ ਕਰ ਸਕਦੇ ਹੋ।"
ਹਰਭਜਨ ਸਿੰਘ ਨੇ ਇਸ ਖਿਡਾਰੀ ਨੂੰ ਦੱਸਿਆ ਮੈਚ ਵਿਨਰ ਉਨ੍ਹਾਂ ਅੱਗੇ ਕਿਹਾ, "ਜੇ ਕਿਸੇ ਵਿੱਚ ਮੁਕਾਬਲੇ ਵਾਲੀ ਭਾਵਨਾ ਸੀ ਤਾਂ ਉਹ ਅਨਿਲ ਵਿੱਚ ਸੀ। ਉਹ ਚੈਂਪੀਅਨ ਬਣੇ। ਮੈਂ ਖ਼ੁਸ਼ਕਿਸਮਤ ਹਾਂ ਕਿ ਇਨ੍ਹੇਂ ਸਾਲਾਂ ਤੱਕ ਉਨ੍ਹਾਂ ਦੇ ਨਾਲ ਖੇਡਿਆ।"
ਕੁੰਬਲੇ ਟੈਸਟ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਹਨ। ਟੈਸਟ ਵਿੱਚ ਉਨ੍ਹਾਂ ਦੇ ਨਾਂਅ 619 ਵਿਕਟਾਂ ਹਨ। ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਕੁੰਬਲੇ, ਮੁਥਿਆ ਮੁਰਲੀਧਰਨ ਤੇ ਸ਼ੇਨ ਵਾਰਨ ਤੋਂ ਬਾਅਦ ਤੀਜੇ ਸਥਾਨ 'ਤੇ ਹਨ।
ਹਰਭਜਨ ਸਿੰਘ ਨੇ ਇਸ ਖਿਡਾਰੀ ਨੂੰ ਦੱਸਿਆ ਮੈਚ ਵਿਨਰ ਵਨ-ਡੇਅ ਵਿੱਚ ਵੀ ਉਹ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ 271 ਵਨ-ਡੇਅ ਮੈਚਾਂ ਵਿੱਚ 337 ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਹਰਭਜਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰੀਅਰ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਸੌਰਵ ਗਾਂਗੁਲੀ ਦਾ ਰਿਹਾ ਹੈ।