ਨਵੀਂ ਦਿੱਲੀ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਇਸਦਾ ਚੌਤਰਫਾ ਵਿਰੋਧ ਹੋ ਰਿਹਾ ਹੈ। ਭਾਰਤੀ ਸਪੀਨਰ ਹਰਭਜਨ ਸਿੰਘ ਨੇ ਵੀ ਟਵੀਟਰ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਹੋਏ ਹਮਲੇ ਨੂੰ ਲੈਕੇ ਆਪਣੀ ਨਾਰਾਜ਼ਗੀ ਜਤਾਈ ਅਤੇ ਇਸ ਮਾਮਲੇ ਵਿੱਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਜ਼ਰੂਰੀ ਕਦਮ ਉਠਾਉਣ ਲਈ ਕਿਹਾ। ਹਰਭਜਨ ਨੇ ਦੋ ਟਵੀਟ ਕਰਕੇ ਅਫ਼ਸੋਸ ਪ੍ਰਗਟਾਇਆ ਤੇ ਇੱਕ ਦੂਜੇ ਦੇ ਧਰਮ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ।
ਹੋਰ ਪੜ੍ਹੋ: ਭਾਰਤੀ ਵਿਦੇਸ਼ ਮੰਤਰਾਲੇ ਨੇ ਨਨਕਾਣਾ ਸਾਹਿਬ ਗੁਰਦੁਆਰਾ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਆਪਣੇ ਪਹਿਲੇ ਟੱਵੀਟ ਵਿੱਚ ਹਰਭਜਨ ਨੇ ਗੁਰਦੁਆਰੇ ਉੱਤੇ ਹਮਲਾ ਕਰਨ ਵਾਲੀ ਭੀੜ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ,'ਪਤਾ ਨਹੀਂ ਕੁਝ ਲੋਕਾਂ ਦੇ ਨਾਲ ਕੀ ਸਮੱਸਿਆ ਹੈ, ਕਿਉਂ ਉਹ ਸ਼ਾਂਤੀ ਨਾਲ ਨਹੀਂ ਰਹਿ ਸਕਦੇ........ਮੁੰਹਮਦ ਹਸਨ ਖ਼ੁਲ੍ਹੇਆਮ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਢਹਾਉਣ ਅਤੇ ਉੱਥੇ ਮਸਜਿਦ ਬਣਾਉਣ ਦੀ ਧਮਕੀ ਦੇ ਰਿਹਾ ਹੈ...........ਇਮਰਾਨ ਖ਼ਾਨ ਇਸ ਨੂੰ ਦੇਖ ਕੇ ਕਾਫ਼ੀ ਦੁੱਖ ਹੋਇਆ।'
ਹਰਭਜਨ ਸਿੰਘ ਨੇ ਆਪਣੇ ਦੂਜੇ ਟਵੀਟ ਵਿੱਚ ਭੀੜ ਨੂੰ ਨਿਰਦੇਸ਼ ਦੇ ਰਹੇ ਮੁੰਹਮਦ ਹਸਨ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ,'ਪ੍ਰਮਾਤਮਾ ਇੱਕ ਹੈ...ਉਸ ਨੂੰ ਵੰਡੋ ਨਾ ਅਤੇ ਨਾ ਹੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰੋ.... ਸਭ ਤੋਂ ਪਹਿਲਾ ਇਨਸਾਨ ਬਣੋ ਅਤੇ ਇੱਕ-ਦੂਜੇ ਦਾ ਸਨਮਾਨ ਕਰੋ.....ਮੁੰਹਮਦ ਹਸਨ ਖ਼ੁੱਲ੍ਹੇਆਮ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਤਬ੍ਹਾ ਕਰਨ ਅਤੇ ਉਸ ਥਾਂ ਉੱਤੇ ਮਸਜ਼ਿਦ ਬਣਾਉਣ ਦੀ ਧਮਕੀ ਦੇ ਰਿਹਾ ਹੈ ਇਮਰਾਨ ਖ਼ਾਨ ਕ੍ਰਿਪਾ ਜ਼ਰੂਰੀ ਕਦਮ ਉਠਾਉ।'
ਸ਼ੁੱਕਰਵਾਰ ਤੋਂ ਲਗਾਤਾਰ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ ਤੇ ਭਾਰਤੀ ਵਿਦੇਸ਼ ਮੰਤਰਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਸਰਕਾਰ ਨੂੰ ਇਸ ਬਾਬਤ ਕਦਮ ਚੁੱਕਣ ਲਈ ਕਿਹਾ ਹੈ।