ਪੰਜਾਬ

punjab

ETV Bharat / sports

Birthday Special: ਰਿਕਾਰਡ ਭਰਦੇ ਹਨ ਇਸ ਖ਼ਿਡਾਰੀ ਦੇ ਮਹਾਨ ਹੋਣ ਦੀ ਗਵਾਹੀ - india cricket team

ਅੱਜ ਵਿਰਾਟ ਕੋਹਲੀ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਇਕ ਨਜ਼ਰ ਉਨ੍ਹਾਂ ਦੇ ਰਿਕਾਰਡਾਂ ਉੱਤੇ ...

ਫ਼ੋਟੋ

By

Published : Nov 5, 2019, 11:54 AM IST

ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 31 ਵਾਂ ਜਨਮਦਿਨ ਮਨਾ ਰਹੇ ਹਨ। ਵਿਸ਼ਵ ਦੇ ਸਭ ਤੋਂ ਸਫ਼ਲ ਬੱਲੇਬਾਜ਼ਾਂ ਵਿਚੋਂ ਇਕ, ਕੋਹਲੀ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ। ਅੱਜ ਉਹ ਬਹੁਤ ਸਾਰੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹਨ। ਚਾਹੇ ਕਪਤਾਨੀ ਹੋਵੇ ਜਾਂ ਬੱਲੇਬਾਜ਼ੀ, ਉਨ੍ਹਾਂ ਨੇ ਆਪਣੇ ਆਪ ਨੂੰ ਹਰ ਖੇਤਰ ਵਿੱਚ ਸਫਲ ਸਾਬਤ ਕੀਤਾ ਹੈ।

ਵਿਰਾਟ ਨੂੰ 'ਰਨ ਮਸ਼ੀਨ' ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ 11 ਸਾਲਾਂ ਦੇ ਲੰਮੇ ਕ੍ਰਿਕਟ ਕਰੀਅਰ ਵਿੱਚ ਕਈ ਰਿਕਾਰਡ ਬਣਾਏ ਹਨ। ਪਹਿਲੇ ਦਰਜੇ ਦੇ ਮੈਚ ਨਾਲ ਸ਼ੁਰੂ ਹੋਇਆ ਸੀ ਕੋਹਲੀ ਦਾ ਕ੍ਰਿਕਟ ਕਰੀਅਰ। ਅੱਜ ਇਕ ਅਜਿਹੇ ਮੁਕਾਮ 'ਤੇ ਪਹੁੰਚ ਗਈ ਹੈ ਜਿੱਥੇ ਉਸ ਦੇ ਨਾਂਅ ਨੂੰ ਕਿਸੀ ਪਛਾਣ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ: ਆਪਣਾ 31 ਵਾਂ ਜਨਮਦਿਨ ਅਨੁਸ਼ਕਾ ਸ਼ਰਮਾ ਨਾਲ ਮਨਾ ਰਹੇ ਵਿਰਾਟ ਕੋਹਲੀ

ਕਪਤਾਨ ਵਿਰਾਟ ਕੋਹਲੀ ਨੇ ਆਪਣਾ ਫਸਟ ਕਲਾਸ ਮੈਚ 18 ਨਵੰਬਰ 2006 ਨੂੰ ਕਰਨਾਟਕ ਦੇ ਵਿਰੁੱਧ ਖੇਡਿਆ ਸੀ। ਉਸ ਮੈਚ ਵਿਚ ਉਨ੍ਹਾਂ ਨੇ 90 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ ਦੌਰਾਨ ਕੋਹਲੀ ਦੇ ਪਿਤਾ ਦੀ ਮੌਤ ਹੋ ਗਈ ਸੀ। ਕੋਹਲੀ ਨੂੰ ਉਨ੍ਹਾਂ ਦੇ ਕੋਚ ਵਲੋਂ ਇਹ ਸੂਚਨਾ ਦਿੱਤੀ ਗਈ ਸੀ ਅਤੇ ਸਾਰਿਆਂ ਨੇ ਵਿਰਾਟ ਪਰਿਵਾਰ ਕੋਲ ਜਾਣ ਦੀ ਸਲਾਹ ਦਿੱਤੀ ਤੇ ਮੈਚ ਛੱਡਣ ਲਈ ਕਿਹਾ। ਪਰ ਅਗਲੇ ਦਿਨ ਆਪਣੇ ਪਿਤਾ ਦੇ ਅੰਤਮ ਸੰਸਕਾਰ 'ਤੇ ਜਾਣ ਦੀ ਬਜਾਏ ਵਿਰਾਟ ਦਿੱਲੀ ਨੂੰ ਹਾਰ ਤੋਂ ਬਚਾਉਣ ਲਈ ਮੈਦਾਨ' ਤੇ ਉਤਰ ਗਏ ਅਤੇ ਮੈਚ ਖ਼ਤਮ ਕਰਨ ਤੋਂ ਬਾਅਦ ਹੀ ਘਰ ਗਏ।

ਵਿਰਾਟ ਨੇ 18 ਅਗਸਤ 2008 ਨੂੰ ਸ੍ਰੀਲੰਕਾ ਵਿਰੁੱਧ ਆਪਣੀ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਇਸ ਮੈਚ ਵਿੱਚ ਉਨ੍ਹਾਂ ਨੇ ਮਹਿਜ਼ 12 ਦੌੜਾਂ ਬਣਾਈਆਂ। ਇਹ ਤਾਂ, ਬਸ ਇਸ ਖਿਡਾਰੀ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਕੋਹਲੀ ਨੇ ਕਦੇ ਆਪਣਾ ਬੱਲਾ ਰੁਕਣ ਦਿੱਤਾ।

ਵਿਰਾਟ ਕੋਹਲੀ।

ਬੱਲੇਬਾਜ਼ ਹੋਣ ਦੇ ਨਾਤੇ, ਉਨ੍ਹਾਂ ਦੇ ਨਾਂਅ 'ਤੇ ਬਹੁਤ ਸਾਰੇ ਰਿਕਾਰਡ ਦਰਜ ਹਨ। ਇਨ੍ਹਾਂ ਰਿਕਾਰਡਾਂ 'ਤੇ ਇਕ ਨਜ਼ਰ -

  • ਵਿਰਾਟ ਕੋਹਲੀ ਨੇ 2013 ਵਿੱਚ ਆਸਟ੍ਰੇਲੀਆ ਵਿਰੁੱਧ ਸਿਰਫ਼ 52 ਗੇਂਦਾਂ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ। ਇਹ ਕਿਸੇ ਵੀ ਭਾਰਤੀ ਕ੍ਰਿਕਟਰ ਵੱਲੋਂ ਵਨਡੇ ਵਿੱਚ ਸਭ ਤੋਂ ਤੇਜ਼ ਸੈਂਕੜਾ ਹੈ।
  • ਭਾਰਤੀ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ 31 ਸਾਲਾ ਵਿਰਾਟ ਨੇ ਸਭ ਤੋਂ ਵੱਧ ਦੋਹਰੇ ਸੈਂਕੜੇ (7) ਲਗਾਏ ਹਨ।
  • ਵਨਡੇ ਕ੍ਰਿਕਟ ਵਿੱਚ, ਕੋਹਲੀ 1000, 8000, 9000 ਅਤੇ 10,000 ਦੌੜਾਂ ਪੂਰੀਆਂ ਕਰਨ ਵਾਲਾ ਤੇਜ਼ ਬੱਲੇਬਾਜ਼ ਹੈ।
  • ਕੋਹਲੀ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ 5000, 6000, 7000 ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਕ੍ਰਿਕਟਰ ਹੈ।
  • ਕੋਹਲੀ ਅੰਤਰਰਾਸ਼ਟਰੀ ਟੀ -20 ਕ੍ਰਿਕਟ ਵਿੱਚ 1000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।
  • ਵਿਰਾਟ ਕੋਹਲੀ ਇਕ ਦਹਾਕੇ ਵਿੱਚ 20, 000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ।
  • ਕੋਹਲੀ ਨੇ ਇਕ ਸਾਲ ਵਿੱਚ, ਆਈਸੀਸੀ ਦੇ ਸਾਰੇ ਸਲਾਨਾ ਵਿਅਕਤੀਗਤ ਪੁਰਸਕਾਰ ਜਿੱਤੇ ਹਨ ਅਤੇ ਅਜਿਹਾ ਕਰਨ ਵਾਲੇ ਇਕਲੌਤੇ ਖ਼ਿਡਾਰੀ ਹਨ। ਕੋਹਲੀ ਨੂੰ 2018 ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 'ਸਰ ਗਾਰਫੀਲਡ ਸੋਬਰਸ ਟਰਾਫੀ', 'ਆਈਸੀਸੀ ਟੈਸਟ ਅਤੇ ਵਨਡੇ ਪਲੇਅਰ ਆਫ਼ ਦਿ ਈਅਰ' ਨਾਲ ਸਨਮਾਨਤ ਕੀਤਾ ਗਿਆ।
  • ਟੀ -20 ਆਈ ਵਿੱਚ 50 ਦੇ ਔਸਤਨ ਰਖਣ ਵਾਲੇ ਇਕਲੌਤੇ ਭਾਰਤੀ ਕ੍ਰਿਕਟਰ ਹਨ ਵਿਰਾਟ ਕੋਹਲੀ।
  • ਕੋਹਲੀ ਨੇ ਟੈਸਟ ਕ੍ਰਿਕਟ ਮੈਚ ਵਿੱਚ ਵੱਧ ਤੋਂ ਵੱਧ ਦੋਹਰੇ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਹਲੀ ਦੇ ਹੁਣ ਤੱਕ 81 ਟੈਸਟ ਮੈਚਾਂ ਵਿਚ 7 ਦੋਹਰੇ ਸੈਂਕੜੇ ਹਨ।
    ਵਿਰਾਟ ਕੋਹਲੀ।

ਕੋਹਲੀ ਨੇ ਆਪਣੇ ਆਪ ਨੂੰ ਕਪਤਾਨੀ ਵਜੋਂ ਵੀ ਸਫ਼ਲ ਸਾਬਤ ਕੀਤਾ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਕਪਤਾਨੀ ਦੀ ਜ਼ਿੰਮੇਵਾਰੀ ਕੋਹਲੀ ਨੂੰ ਸੌਂਪੀ ਗਈ ਅਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ। ਆਓ ਉਨ੍ਹਾਂ ਦੇ ਰਿਕਾਰਡਾਂ 'ਤੇ ਝਾਤ ਮਾਰੀਏ-

  • ਵਿਰਾਟ ਦੀ ਕਪਤਾਨੀ ਹੇਠ ਭਾਰਤ ਨੇ 2008 ਵਿੱਚ ਅੰਡਰ -19 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
  • ਕੋਹਲੀ ਦੇਵਧਰ ਟਰਾਫੀ ਦੇ ਫਾਈਨਲ ਵਿੱਚ ਇੱਕ ਟੀਮ ਦੀ ਅਗਵਾਈ ਕਰਨ ਵਾਲੇ ਦੂਜੇ ਸਭ ਤੋਂ ਛੋਟੇ ਕ੍ਰਿਕਟਰ ਹਨ।
  • ਕੋਹਲੀ ਕੋਲ ਬਤੌਰ ਕਪਤਾਨ ਵਜੋਂ ਇੱਕ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। 2017 ਵਿੱਚ, ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 1460 ਦੌੜਾਂ ਬਣਾਈਆਂ, ਜਦਕਿ 26 ਵਨ ਡੇ ਮੈਚਾਂ ਵਿੱਚ 75 ਤੋਂ ਵੱਧ ਦੀ ਔਸਤ ਨਾਲ ਬੱਲੇਬਾਜ਼ੀ ਕੀਤੀ।
  • ਕੋਹਲੀ ਨੇ ਟੇਸਟ ਕਪਤਾਨ ਵਜੋਂ ਸਭ ਤੋਂ ਵੱਧ ਸੈਂਕੜੇ (7) ਲਗਾਏ।
  • ਕੋਹਲੀ ਸਭ ਤੋਂ ਸਫ਼ਲ ਭਾਰਤੀ ਟੈਸਟ ਕਪਤਾਨ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਜਿੱਤਾਂ (31) ਦਰਜ ਕੀਤੀਆਂ ਹਨ।
  • ਵਿਦੇਸ਼ੀ ਧਰਤੀ 'ਤੇ ਉਨ੍ਹਾਂ ਦਾ ਨਾਂਅ, ਭਾਰਤ ਦੇ ਟੈਸਟ ਕਪਤਾਨ (13) ਦੇ ਤੌਰ' ਤੇ ਸਭ ਤੋਂ ਵੱਧ ਜਿੱਤਾਂ ਦਰਜ ਹਨ।
  • ਕੋਹਲੀ ਨੇ ਕਪਤਾਨ ਵਜੋਂ (9) ਦੇ ਤੌਰ ਉੱਤੇ ਟੈਸਟ ਵਿੱਚ 150 ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਡਾਨ ਬ੍ਰੈਡਮੈਨ (8) ਨੂੰ ਪਿੱਛੇ ਛੱਡ ਚੁੱਕੇ ਹਨ।
  • ਕੋਹਲੀ ਹੁਣ ਸਭ ਤੋਂ ਸਫ਼ਲ ਭਾਰਤੀ ਵਨਡੇ ਕਪਤਾਨ ਹਨ ਜਿਨ੍ਹਾਂ ਦੀ ਸਫ਼ਲਤਾ ਦਰ ਐਮਐਸ ਧੋਨੀ ਨਾਲੋਂ 75.89% ਵਧੇਰੇ ਹੈ।
    ਵਿਰਾਟ ਕੋਹਲੀ।

ਇਸ ਲੰਮੇ ਕ੍ਰਿਕਟ ਕਰੀਅਰ ਵਿਚ ਵਿਰਾਟ ਕੋਹਲੀ ਨੇ ਕਈ ਪੁਰਸਕਾਰ ਜਿੱਤੇ ਹਨ।

  • ਅਰਜੁਨ ਐਵਾਰਡ: 2013
  • ਪਦਮ ਸ਼੍ਰੀ: 2017
  • ਰਾਜੀਵ ਗਾਂਧੀ ਖੇਡ ਰਤਨ: 2018
  • ਆਈਸੀਸੀ ਦਾ ਇਕ ਰੋਜ਼ਾ ਪਲੇਅਰ ਆਫ਼ ਦਿ ਈਅਰ: 2012, 2017, 2018
  • ਆਈਸੀਸੀ ਟੈਸਟ ਪਲੇਅਰ ਆਫ ਦਿ ਈਅਰ: 2018
  • ਪੋਲੀ ਉਮਰੀਗਰ ਐਵਾਰਡ: 2011-12, 2014-15, 2015-15, 2016-17, 2017-18
  • ਵਿਜ਼ਡਨ ਲੀਡਿੰਗ ਵਿਸ਼ਵ ਕ੍ਰਿਕਟਰ: 2016, 2017, 2018
  • ਅੰਤਰਰਾਸ਼ਟਰੀ ਕ੍ਰਿਕਟਰ ਆਫ ਦਿ ਈਅਰ: 2011-12, 2013-14, 2018-19

ABOUT THE AUTHOR

...view details