ਪੰਜਾਬ

punjab

ETV Bharat / sports

ਜਨਮਦਿਨ ਖ਼ਾਸ : ਸਚਿਨ ਤੇਂਦੁਲਕਰ ਹੋਏ 47 ਸਾਲਾਂ ਦੇ, ਲੋਕਾਂ ਨੂੰ ਘਰਾਂ 'ਚ ਰਹਿਣ ਦਾ ਸੰਦੇਸ਼ - ਸਚਿਨ ਦਾ ਜਨਮ ਦਿਨ

ਕ੍ਰਿਕਟ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਸਚਿਨ ਨੇ 16 ਸਾਲ 205 ਦਿਨਾਂ ਦੀ ਉਮਰ ਵਿੱਚ ਹੀ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਮਾਸਟਰ ਬਲਾਸਟਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 40 ਦੀ ਉਮਰ ਵਿੱਚ ਸੰਨਿਆਸ ਲੈਣ ਤੋਂ ਪਹਿਲਾਂ ਆਪਣੇ ਨਾਂਅ ਕ੍ਰਿਕਟ ਦੇ ਕਈ ਵੱਡੇ ਰਿਕਾਰਡ ਜੋੜੇ।

ਸਚਿਨ ਤੇਂਦੁਲਕਰ ਹੋਏ 47 ਸਾਲਾਂ ਦੇ
ਸਚਿਨ ਤੇਂਦੁਲਕਰ ਹੋਏ 47 ਸਾਲਾਂ ਦੇ

By

Published : Apr 24, 2020, 5:14 PM IST

ਹੈਦਰਾਬਾਦ : ਦੁਨੀਆ ਦੇ ਸਰਵਸ਼੍ਰੇਠ ਸਰਵਕਾਲ ਬੱਲੇਬਾਜ਼ ਮੰਨੇ ਜਾਣ ਵਾਲੇ ਸਚਿਨ ਰਮੇਸ਼ ਤੇਂਦੁਲਰਕ ਨੇ ਬਹੁਤ ਛੋਟੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ ਇੱਕ ਸਮੇਂ ਸਭ ਤੋਂ ਘੱਟ ਉਮਰ ਵਿੱਚ ਟੈਸਟ ਕ੍ਰਿਕਟ ਵਿੱਚ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ ਸੀ। ਉਹ ਦੇਸ਼ ਦੇ ਪਹਿਲੇ ਕ੍ਰਿਕਟਰ ਹਨ, ਜਿੰਨ੍ਹਾਂ ਨੂੰ ਭਾਰਤ ਰਤਨ ਨਾਲ ਨਵਾਜਿਆ ਗਿਆ ਹੈ।

ਸਚਿਨ ਦੇ ਜੀਵਨ ਨਾਲ ਜੁੜੀਆ ਕੁੱਝ ਦਿਲਚਸਪ ਗੱਲਾਂ

ਸਚਿਨ ਤੇਂਦੁਲਕਰ ਦਾ ਜਨਮ 24 ਅਪ੍ਰੈਲ 1973 ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਰਾਣਾਡੇ ਰੋਡ ਸਥਿਤ ਨਿਰਮਲ ਨਰਸਿੰਗ ਹੋਮ ਵਿੱਚ ਹੋਇਆ ਸੀ। ਸਚਿਨ ਦਾ ਨਾਂਅ ਉਨ੍ਹਾਂ ਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਪਸੰਦੀਦਾ ਸੰਗੀਤਕਾਰ ਦੇਵ ਬਰਮਨ ਦੇ ਨਾਂਅ ਉੱਤੇ ਰੱਖਿਆ ਸੀ। ਉਨ੍ਹਾਂ ਦੇ ਵੱਡੇ ਭਾਈ ਅਜੀਤ ਤੇਂਦੁਲਕਰ ਨੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਦੇ ਲਈ ਉਤਸ਼ਾਹਿਤ ਕੀਤਾ ਸੀ। ਸਚਿਨ ਨੇ ਇੱਕ ਭਾਈ ਨਿਤਿਨ ਤੇਂਦੁਲਕਰ ਅਤੇ ਇੱਕ ਭੈਣ ਸਵਿਤਾਈ ਤੇਂਦੁਲਕਰ ਵੀ ਹਨ। ਸਾਲ 24 ਮਈ, 1995 ਵਿੱਚ ਸਚਿਨ ਨੇ ਡਾ. ਅੰਜਲੀ ਮਹਿਤਾ ਨਾਲ ਵਿਆਹ ਕਰਵਾਇਆ ਸੀ।

ਸਚਿਨ ਤੇਂਦੁਲਕਰ।

ਸਚਿਨ ਅਤੇ ਅੰਜਲੀ ਦੋਵੇਂ ਪਹਿਲੀ ਵਾਰ ਏਅਰਪੋਰਟ ਉੱਤੇ ਮਿਲੇ ਸਨ, ਉਸ ਸਮੇਂ ਅੰਜਲੀ ਨੂੰ ਸਚਿਨ ਅਤੇ ਕ੍ਰਿਕਟ ਦੋਵਾਂ ਬਾਰੇ ਵਿੱਚ ਕੋਈ ਵੀ ਜ਼ਿਆਦਾ ਜਾਣਕਾਰੀ ਨਹੀਂ ਸੀ। ਸਚਿਨ ਅਤੇ ਅੰਜਲੀ ਦੇ ਬੱਚੇ ਹਨ, ਵੱਡੀ ਬੇਟੀ ਸਾਰਾ ਤੇਂਦੁਲਕਰ ਅਤੇ ਬੇਟਾ ਅਰਜੁਨ ਤੇਂਦੁਲਕਰ ਹਨ।

ਪੂਰੇ ਵਿਸ਼ਵ ਵਿੱਚ ਕ੍ਰਿਕਟ ਨੂੰ ਇੱਕ ਨਵੀਂ ਪਹਿਚਾਣ ਦਵਾਉਣ ਵਾਲੇ ਸਚਿਨ ਰਮੇਸ਼ ਤੇਂਦੁਲਕਰ ਨੇ 15 ਨਵੰਬਰ, 1989 ਨੂੰ 16 ਸਾਲ ਦੀ ਉਮਰ ਵਿੱਚ ਸਚਿਨ ਪਾਕਿਸਤਾਨ ਵਿਰੁੱਧ ਅੰਤਰ-ਰਾਸ਼ਟਰੀ ਕ੍ਰਿਕਟ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ। ਸਚਿਨ ਨੇ 16 ਨਵੰਬਰ 2013 ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇੰਨ੍ਹਾਂ 24 ਸਾਲਾਂ ਦੇ ਕ੍ਰਿਕਟ ਕਰਿਅਰ ਵਿੱਚ ਸਚਿਨ ਨੇ ਉਹ ਸਭ ਹਾਸਲ ਕੀਤਾ ਜੋ ਅੱਜ ਦੇ ਦੌਰ ਵਿੱਚ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ।

ਸਚਿਨ ਤੇਂਦੁਲਕਰ

ਸਚਿਨ ਦਾ ਅੰਤਰ-ਰਾਸ਼ਟਰੀ ਕਰਿਅਰ

  • ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਨੇ 200 ਟੈਸਟ ਮੈਚ ਖੇਡੇ। ਇਸ ਦੌਰਾਨ 53.8 ਦੀ ਔਸਤ ਨਾਲ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ 15,921 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੇ ਟੈਸਟ ਕਰਿਅਰ ਵਿੱਚ 51 ਸੈਂਕੜੇ ਅਤੇ 68 ਅਰਧ-ਸੈਂਕੜੇ ਲਾਏ।
  • ਟੈਸਟ ਵਿੱਚ ਸਚਿਨ ਦਾ ਸਰਵਸ਼੍ਰੇਠ ਸਕੋਰ 248 ਨਾਬਾਦ ਰਿਹਾ।
  • ਇੱਕ ਰੋਜ਼ਾ ਮੈਚ ਦੀ ਗੱਲ ਕਰੀਏ ਤਾਂ ਸਚਿਨ ਨੇ ਕੁੱਲ 463 ਇੱਕ ਰੋਜ਼ਾ ਮੈਚ ਖੇਡੇ ਹਨ। 44.8 ਦੀ ਔਸਤ ਨਾਲ ਸਚਿਨ ਨੇ 49 ਸੈਂਕੜੇ ਅਤੇ 96 ਅਰਧ-ਸੈਂਕੜਿਆਂ ਦੀ ਮਦਦ ਨਾਲ 18426 ਦੌੜਾਂ ਬਣਾਈਆਂ। ਸਚਿਨ ਇੱਕ ਦਿਨਾਂ ਮੈਚ ਪਹਿਲਾਂ ਦੁਹਰਾ ਸੈਂਕੜਾ ਲਾਉਣ ਵਾਲੇ ਭਾਰਤੀ ਬੱਲੇਬਾਜ਼ ਸਨ।
  • ਸਚਿਨ ਨੇ ਆਪਣੇ ਅੰਤਰ-ਰਾਸ਼ਟਰੀ ਕਰਿਅਰ ਵਿੱਚ ਕੁੱਲ 100 ਸੈਂਕੜੇ ਲਾਏ ਸਨ।
  • ਦਿਲਚਸਪ ਗੱਲ ਇਹ ਹੈ ਕਿ ਸਚਿਨ ਨੇ ਸਿਰਫ਼ ਇੱਖ ਅੰਤਰ-ਰਾਸ਼ਟਰੀ ਟੀ-20 ਮੈਚ ਖੇਡਿਆ ਹੈ। ਜਿਸ ਵਿੱਚ ਉਨ੍ਹਾਂ ਨੇ 12 ਦੌੜਾਂ ਬਣਾਈਆਂ ਸਨ।
  • ਸਚਿਨ ਨੇ ਟੈਸਟ ਵਿੱਚ ਗੇਂਦਬਾਜ਼ੀ ਕਰਦੇ ਹੋਏ 46 ਵਿਕਟਾਂ ਲਈਆਂ ਹਨ।
  • ਇੱਕ ਰੋਜ਼ਾ ਮੈਚਾਂ ਵਿੱਚ 154 ਵਿਕਟਾਂ ਲਈਆਂ ਹਨ।
  • ਅੰਤਰ-ਰਾਸਟਰੀ ਟੀ-20 ਵਿੱਚ ਸਚਿਨ ਦੇ ਨਾਂਅ ਇੱਕ ਵਿਕਟ ਹੈ।
    ਸਚਿਨ ਤੇਂਦੁਲਕਰ ਪਰਿਵਾਰ ਨਾਲ।

ਸਚਿਨ ਦੀਆਂ ਉਪਲੱਭਧੀਆਂ

  • ਮੀਰਪੁਰ ਵਿੱਚ 16 ਮਾਰਚ 2012 ਨੂੰ ਬੰਗਲਾਦੇਸ਼ ਵਿਰੁੱਧ ਕਰਿਅਰ ਦਾ 100ਵਾਂ ਅੰਤਰ-ਰਾਸ਼ਟਰੀ ਸੈਂਕੜਾ
  • ਇੱਕ ਦਿਨਾਂ ਅੰਤਰ-ਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੇ ਖਿਡਾਰੀ
  • ਇੱਕ ਦਿਨਾਂ ਅੰਤਰ-ਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਜ਼ਿਆਦਾ 18,426 ਦੌੜਾਂ
  • ਇੱਕ ਦਿਨਾਂ ਅੰਤਰ-ਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਜ਼ਿਆਦਾ 49 ਸੈਂਕੜੇ
  • ਇੱਕ ਦਿਨਾਂ ਅੰਤਰ-ਰਾਸ਼ਟਰੀ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਦੌੜਾਂ
  • ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ 51 ਸੈਂਕੜੇ
  • ਟੈਸਟ ਕ੍ਰਿਕਟ ਸਭ ਤੋਂ ਜ਼ਿਆਦਾ ਦੌੜਾਂ ਦਾ ਕੀਰਤੀਮਾਨ
  • ਇੱਕ ਦਿਨਾਂ ਅੰਤਰ-ਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਮੈਨ ਆਫ਼ ਦਾ ਸੀਰੀਜ਼
  • ਇੱਕ ਦਿਨਾਂ ਅੰਤਰ-ਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਮੈਨ ਆਫ਼ ਦ ਮੈਚ
  • ਅੰਤਰ-ਰਾਸ਼ਟਰੀ ਮੈਚਾਂ ਵਿੱਚ 34,000 ਜ਼ਿਆਦਾ ਦੌੜਾਂ ਬਣਾਉਣ ਦਾ ਕੀਰਤੀਮਾਨ
    ਸਚਿਨ ਤੇਂਦਲੁਕਰ ਭਾਰਤ ਰਤਨ ਲੈਣ ਸਮੇਂ।

ਰਾਸ਼ਟਰੀ ਸਨਮਾਨ

  • 1994- ਅਰਜੁਨ ਪੁਰਸਕਾਰ, ਭਾਰਤ ਸਰਕਾਰ ਵੱਲੋਂ ਖੇਡ ਵਿੱਚ ਉਨ੍ਹਾਂ ਦੀ ਉੱਤਮ ਉਪਲੱਭਧੀ ਦੇ ਸਨਮਾਨ ਵਿੱਚ
  • 1997-98-ਰਾਜੀਵ ਗਾਂਧੀ ਖੇਡ ਰਤਨ
  • 1999 ਪਦਮ ਸ਼੍ਰੀ
  • 2001- ਮਹਾਰਾਸ਼ਟਰ ਭੂਸ਼ਣ ਪੁਰਸਕਾਰ, ਮਹਾਰਾਸ਼ਟਰ ਸੂਬਾ ਦੇ ਸਰਵਉੱਚ ਨਾਗਰਿਕ ਪੁਸਰਕਾਰ
  • 2008- ਪਦਮ ਵਿਭੂਸ਼ਣ, ਭਾਰਤ ਦਾ ਦੂਸਰਾ ਸਰਵਉੱਚ ਨਾਗਰਿਕ ਪੁਰਸਕਾਰ
  • 2014- ਭਾਰਤ ਰਤਨ, ਭਾਰਤ ਦਾ ਸਰਵਉੱਚ ਨਾਗਰਿਕ ਪੁਸਰਕਾਰ
  • ਸਚਿਨ ਨੇ 47ਵੇਂ ਜਨਮਦਿਨ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਸੰਦੇਸ਼

ਸਚਿਨ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮੇਰੇ ਪ੍ਰਸ਼ੰਸਕਾਂ ਦੇ ਲਈ ਮੇਰਾ ਸੰਦੇਸ਼ ਹੈ ਕਿ ਉਨ੍ਹਾਂ ਨੇ ਏਨੇ ਸਾਲਾਂ ਤੱਕ ਮੈਨੂੰ ਵਧਾਈਆਂ ਦਿੱਤੀਆਂ ਅਤੇ ਮੇਰਾ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਤਰੀਕਾ ਇਹ ਹੈ ਕਿ ਮੈਂ ਉਨ੍ਹਾਂ ਸੰਦੇਸ਼ ਦਵਾ ਕਿ ਤੁਸੀਂ ਘਰਾਂ ਵਿੱਚ ਰਹੋ ਅਤੇ ਸੁਰੱਖਿਅਤ ਰਹੋ। ਮੈਂ ਜਦ ਵੀ ਬੱਲੇਬਾਜ਼ੀ ਕਰਨ ਉੱਤਰਦਾ ਹਾਂ ਤਾਂ ਉਹ ਚਾਹੁੰਦੇ ਸਨ ਕਿ ਮੈਂ ਦੌੜਾਂ ਬਣਾਂਵਾ ਅਤੇ ਨਾਬਾਦ ਰਹਾਂ। ਮੈਂ ਚਾਹੁੰਦਾ ਹਾਂਕਿ ਲੋਕ ਸੁਰੱਖਿਅਤ ਰਹਿਣ, ਸਿਹਤਮੰਦ ਰਹਿਣ ਅਤੇ ਬਾਹਰ ਨਾ ਜਾਣ। ਜਿਵੇਂ ਉਹ ਚਾਹੁੰਦੇ ਸਨ ਕਿ ਮੈਂ ਕ੍ਰੀਜ਼ ਉੱਤੇ ਰਹਾਂ, ਉਵੇਂ ਹੀ ਮੈਂ ਚਾਹੁੰਦਾ ਹੈ ਕਿ ਉਹ ਵੀ ਕ੍ਰੀਜ਼ ਉੱਤੇ ਰਹਿਣ।

ਭਾਰਤ ਦੇ ਸਾਬਕਾ ਮਸ਼ਹੂਰ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਵਿੱਚ ਮੂਹਰਲੀ ਭੂਮਿਕਾ ਨਿਭਾਅ ਰਹੇ ਲੋਕਾਂ ਦੇ ਸਨਮਾਨ ਵਿੱਚ ਇਸ ਸਾਲ ਆਪਣਾ ਜਨਮਦਿਨ ਨਹੀਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਤੇਂਦੁਲਕਰ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਣ ਦੇ ਲਈ 50 ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ। ਉਹ ਹੋਰ ਤਰ੍ਹਾਂ ਦੇ ਕਈ ਰਾਹਤ ਕੰਮਾਂ ਨਾਲ ਜੁੜੇ ਹੋਏ ਹਨ।

ABOUT THE AUTHOR

...view details