ਜੋਹਾਨਿਸਬਰਗ : ਸਾਬਕਾ ਕਪਤਾਨ ਗ੍ਰੀਮ ਸਮਿਥ ਨੂੰ ਸ਼ੁੱਕਰਵਾਰ ਨੂੰ ਕ੍ਰਿਕਟ ਦੱਖਣੀ ਅਫ਼ਰੀਕਾ ਨੇ 2 ਸਾਲ ਦੇ ਲਈ ਕ੍ਰਿਕਟ ਨਿਰਦੇਸ਼ਕ ਦੇ ਅਹੁੱਦੇ ਉੱਥੇ ਸਥਾਈ ਰੂਪ ਵਿੱਚ ਨਿਯੁਕਤ ਕੀਤਾ ਹੈ। ਉਹ ਪਿਛਲੇ ਸਾਲ ਦਸੰਬਰ ਤੋਂ ਇਸ ਅਹੁਦੇ ਉੱਤੇ ਅੰਤਰਿਮ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਸਨ। ਇਸ 39 ਸਾਲਾ ਸਾਬਕਾ ਕ੍ਰਿਕਟਰ ਨੂੰ ਦੱਖਣੀ ਅਫ਼ਰੀਕੀ ਕ੍ਰਿਕਟਰ ਟੀਮ ਨੂੰ ਲੀਹ ਉੱਤੇ ਲਿਆਉਣ ਦੇ ਲਈ ਇਹ ਅਹੁਦਾ ਦਿੱਤਾ ਗਿਆ ਹੈ।
ਮੁੱਖ ਕਾਰਜ਼ਕਾਰ ਜਾਕ ਫਾਲ ਦਾ ਬਿਆਨ
ਸੀਐੱਸਏ ਦੀ ਦੇਖ-ਰੇਖ ਕਰਨ ਵਾਲੇ ਮੁੱਖ ਕਾਰਜ਼ਕਾਰੀ ਜਾਕ ਫਾਲ ਨੇ ਕਿਹਾ ਕਿ ਗ੍ਰੀਮ ਨੇ ਮਹੀਨਿਆਂ ਤੱਕ ਕਾਰਜ਼ਕਾਰੀ ਤੌਰ ਉੱਤੇ ਇਸ ਅਹੁੱਦੇ ਉੱਤੇ ਕੰਮ ਕਰਦੇ ਹੋਏ ਆਪਣੀ ਊਰਜਾ, ਵਿਸ਼ੇਸ਼ਤਾ, ਸਖ਼ਤ ਮਿਹਨਤ, ਨੈਤਿਕ ਤੇ ਦ੍ਰਿੜ ਸੰਕਲਪ ਅਤੇ ਜਨੂੰਨ ਨਾਲ ਬਹੁਤ ਪ੍ਰਭਾਵ ਪਾਇਆ ਹੈ।
ਸਮਿਥ ਨੂੰ ਕ੍ਰਿਕਟ ਦੱਖਣੀ ਅਫ਼ਰੀਕੀ ਦਾ ਸਥਾਈ ਨਿਰੇਦਸ਼ਕ ਥਾਪਿਆ ਗਿਆ ਸਮਿਥ ਨੇ 2003 ਤੋਂ 2014 ਤੱਕ ਰਿਕਾਰਡ 108 ਮੈਚਾਂ ਵਿੱਚ ਦੱਖਣੀ ਅਫ਼ਰੀਕਾ ਦੀ ਅਗਵਾਈ ਕੀਤੀ। ਸਮਿਥ ਨੇ ਕੁੱਲ 117 ਟੈਸਟ, 197 ਇੱਕ ਰੋਜ਼ਾ ਅਤੇ 33 ਟੀ-20 ਕੌਮਾਂਤਰੀ ਮੈਚ ਖੇਡੇ। ਸਮਿਥ ਨੇ ਕਿਹਾ ਕਿ ਉਹ ਦੱਖਣੀ ਅਫ਼ਰੀਕੀ ਕ੍ਰਿਕਟ ਨੂੰ ਅੱਗੇ ਵਧਾਉਣ ਦੇ ਲਈ ਬੋਰਡ ਵਿੱਚ ਬਣੇ ਰਹਿਣ ਉੱਤੇ ਬਹੁਤ ਖ਼ੁਸ਼ ਹਾਂ।
ਅਫ਼ਰੀਕਾ ਨੂੰ ਚੋਟੀ ਤੇ ਲਿਆਉਣ ਲਈ ਤਿਆਰ
ਉਨ੍ਹਾਂ ਕਿਹਾ ਕਿ ਮੇਰੀ ਨਿਯੁਕਤੀ ਨਾਲ ਮੇਰੇ ਅਹੁਦੇ ਨੂੰ ਮਜ਼ਬੂਤੀ ਮਿਲੀ ਹੈ ਅਤੇ ਇਸ ਨਾਲ ਅੱਗੇ ਦੀ ਰਣਨੀਤੀ ਤਿਆਰ ਕਰਨ ਵਿੱਚ ਆਸਾਨੀ ਹੋ ਜਾਵੇਗੀ। ਸਮਿਥ ਨੇ ਕਿਹਾ ਕਿ ਜਿਵੇਂ ਡਾ. ਫਾਲ ਨੇ ਕਿਹਾ ਕਿ ਹਾਲੇ ਕਾਫ਼ੀ ਕੰਮ ਕੀਤਾ ਜਾਣਾ ਬਾਕੀ ਹੈ, ਕੇਵਲ ਕੌਮਾਂਤਰੀ ਪੱਧਰ ਉੱਤੇ ਹੀ ਨਹੀਂ, ਬਲਿਕ ਹੇਠਲੇ ਪੱਧਰ ਉੱਤੇ ਵੀ। ਮੈਂ ਦੱਖਣੀ ਅਫ਼ਰੀਕੀ ਕ੍ਰਿਕਟ ਟੀਮ ਨੂੰ ਕੌਮਾਂਤਰੀ ਪੱਧਰ ਦੀ ਚੋਟੀ ਦੀ ਟੀਮਾਂ ਵਿੱਚ ਲਿਆਉਣ ਦੀ ਵਚਨਬੱਧ ਹਾਂ।