ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੇ ਕਪਤਾਨ ਕੂਲ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਲਿਟਲ ਮਾਸਟਰ ਦੇ ਨਾਂਅ ਨਾਲ ਮਸ਼ਹੂਰ ਗਵਾਸਕਰ ਨੇ ਕਿਹਾ ਕਿ ਕ੍ਰਿਕਟ ਵਿੱਚ ਹੁਣ ਧੋਨੀ ਦਾ ਸਮਾਂ ਖ਼ਤਮ ਹੋ ਗਿਆ ਹੈ। ਟੀਮ ਮੈਨੇਜਮੈਂਟ ਨੂੰ ਜਲਦ ਦੂਸਰਾ ਵਿਕਲਪ ਤਿਆਰ ਕਰਨਾ ਚਾਹੀਦਾ ਹੈ। ਧੋਨੀ ਨੂੰ ਸਨਮਾਨ ਦੇ ਨਾਲ ਵਿਦਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਧੋਨੀ ਦੇ ਵਿਕਲਪ ਦੇ ਤੌਰ ਉੱਤੇ ਰਿਸ਼ਭ ਪੰਤ ਦਾ ਨਾਂਅ ਲਿਆ ਹੈ।
ਗੌਰਤਲਬ ਹੈ ਕਿ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਧੋਨੀ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ 38 ਸਾਲ ਦੇ ਧੋਨੀ ਦਾ ਕੋਈ ਵਿਕਲਪ ਨਹੀਂ ਹੈ।
ਕੋਹਲੀ ਨੇ ਕਿਹਾ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਅਨੁਭਵ ਹਮੇਸ਼ਾ ਹੀ ਕੀਮਤੀ ਹੈ। ਕਈ ਖਿਡਾਰੀਆਂ ਨੇ ਇਸ ਨੂੰ ਸਾਬਿਤ ਵੀ ਕੀਤਾ ਹੈ ਕਿ ਉਮਰ ਸਿਰਫ਼ ਅੰਕ ਹੈ। ਧੋਨੀ ਨੇ ਇਸ ਗੱਲ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਹਮੇਸ਼ਾ ਭਾਰਤੀ ਕ੍ਰਿਕਟ ਬਾਰੇ ਸੋਚਦੇ ਹਨ। ਕਦੋਂ ਸੰਨਿਆਸ ਲੈਣਾ ਹੈ ਇਹ ਉਨ੍ਹਾਂ ਦਾ ਫ਼ੈਸਲਾ ਹੋਣਾ ਚਾਹੀਦਾ। ਇਸ ਬਾਰੇ ਕਿਸੇ ਨੂੰ ਕੁੱਝ ਵੀ ਨਹੀਂ ਬੋਲਣਾ ਚਾਹੀਦਾ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ 2019 ਦੌਰਾਨ ਦੌੜਾਂ ਨਾ ਬਣਾ ਸਕਣ ਅਤੇ ਹੌਲੀ ਬੱਲੇਬਾਜ਼ੀ ਕਾਰਨ ਮਾਹੀ ਦੀ ਕਾਫ਼ੀ ਆਲੋਚਨਾ ਹੋਈ ਸੀ। ਕਈ ਸਾਬਕਾ ਮਸ਼ਹੂਰ ਕ੍ਰਿਕਟਰ ਇਹ ਕਹਿ ਰਹੇ ਸਨ ਕਿ ਧੋਨੀ ਨੂੰ ਹੁਣ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ।
ਟਰੱਕ ਤੋਂ ਲਿਫ਼ਟ ਮੰਗ ਕੇ ਮੈਚ ਖੇਡਣ ਜਾਂਦੇ ਸਨ ਹਾਰਦਿਕ ਪਾਂਡਿਆ, ਫ਼ੋਟੋਆਂ ਸਾਂਝੀਆਂ ਕਰ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ